ਸਾਡੀ ਲਗਾਤਾਰ ਵੱਧ ਰਹੀ ਡਿਜ਼ੀਟਲ ਦੁਨੀਆ ਵਿੱਚ, ਇਹ ਜਾਣਨਾ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਔਨਲਾਈਨ ਸੁਰੱਖਿਅਤ ਕਿਵੇਂ ਰੱਖਣਾ ਹੈ।
ਸਾਡੇ ਵਿੱਚੋਂ ਬਹੁਤੇ ਲੋਕ ਇਹ ਜਾਣਦੇ ਹਨ ਕਿ ਸਾਨੂੰ ਹੋਰ ਕੁੱਝ ਕਰਨਾ ਚਾਹੀਦਾ ਹੈ। ਪਰ ਔਨਲਾਈਨ ਸੁਰੱਖਿਅਤ ਰਹਿਣਾ ਇੱਕ ਬਹੁਤ ਜ਼ਿਆਦਾ ਗੁੰਝਲਦਾਰ ਪ੍ਰਕਿਰਿਆ ਵਾਂਗ ਜਾਪਦਾ ਹੈ।
ਜੋ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਅਸਲ ਵਿੱਚ, ਬਹੁਤ ਸਾਰੇ ਅਜਿਹੇ ਸਭ ਤੋਂ ਪ੍ਰਭਾਵਸ਼ਾਲੀ ਕਦਮ ਜਿਨ੍ਹਾਂ ਨੂੰ ਤੁਸੀਂ ਚੁੱਕ ਸਕਦੇ ਹੋ, ਕਰਨ ਵਿੱਚ ਆਸਾਨ ਹਨ।
ਸ਼ੁਰੂਆਤ ਕਰਨ ਲਈ, ਸਾਡੇ ਪ੍ਰਮੁੱਖ ਸਾਈਬਰ ਸੁਰੱਖਿਆ ਸੁਝਾਅ ਪੜ੍ਹੋ।
ਔਨਲਾਈਨ ਸੁਰੱਖਿਅਤ ਰਹਿਣ ਦੇ ਸਭ ਤੋਂ ਆਸਾਨ ਤਰੀਕਿਆਂ ਵਿੱਚੋਂ ਇੱਕ ਮਜ਼ਬੂਤ ਪਾਸਵਰਡ ਰੱਖਣਾ ਹੈ। ਜਿਹੜੇ ਪਾਸਵਰਡ ਲੰਬੇ, ਵਿਲੱਖਣ ਅਤੇ ਬੇਤਰਤੀਬੇ ਹੁੰਦੇ ਹਨ ਉਹ ਸਾਈਬਰ ਅਪਰਾਧੀਆਂ ਲਈ ਹੈਕ ਕਰਨੇ ਮੁਸ਼ਕਲ ਹੁੰਦੇ ਹਨ।
ਮਜ਼ਬੂਤ ਪਾਸਵਰਡ ਬਣਾਉਣ ਲਈ, ਅਸੀਂ ਸਿਫ਼ਾਰਿਸ਼ ਕਰਦੇ ਹਾਂ:
- ਪਾਸਫਰੇਜ਼ ਦੀ ਵਰਤੋਂ ਕਰਨ ਦੀ (ਜੋ 4 ਜਾਂ ਇਸਤੋਂ ਵੱਧ ਬੇਤਰਤੀਬ ਸ਼ਬਦਾਂ ਨਾਲ ਬਣੇ ਪਾਸਵਰਡ ਦੀ ਇੱਕ ਕਿਸਮ ਹੈ)
- ਹਰੇਕ ਖਾਤੇ ਲਈ ਇੱਕ ਨਵਾਂ ਪਾਸਵਰਡ ਵਰਤਣ ਦੀ
- ਤੁਹਾਡੇ ਪਾਸਵਰਡ ਦਾ ਅੰਦਾਜ਼ਾ ਲਗਾਉਣਾ ਔਖਾ ਬਣਾਉਣ ਦੀ
ਤੁਹਾਡੇ ਪਾਸਵਰਡਾਂ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨਾ ਵੀ ਅਤਿ ਜ਼ਰੂਰੀ ਹੈ। ਪਾਸਵਰਡ ਮੈਨੇਜਰ ਦੀ ਵਰਤੋਂ ਕਰਨ 'ਤੇ ਵਿਚਾਰ ਕਰੋ, ਜੋ ਕਿ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਤੁਹਾਡੇ ਪਾਸਵਰਡਾਂ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਪਹੁੰਚ ਕਰਨ ਵਿੱਚ ਆਸਾਨ ਹੁੰਦਾ ਹੈ।
ਹੋਰ ਸਿੱਖਣਾ ਚਾਹੁੰਦੇ ਹੋ? ਸਾਡੀ 'ਮਜ਼ਬੂਤ ਪਾਸਵਰਡ ਬਣਾਓ' ਗਾਈਡ ਪੜ੍ਹੋ।
ਪਾਸਵਰਡ ਦੀ ਮਜ਼ਬੂਤੀ ਦੀ ਜਾਂਚ ਕਰੋ
ਸਰਵਿਸ ਵਿਕਟੋਰੀਆ ਦੇ 'ਪਾਸਵਰਡ ਮਜ਼ਬੂਤੀ ਜਾਂਚਕਰਤਾ' (Password strength tester) ਨਾਲ ਇਸ ਗੱਲ ਦੀ ਜਾਂਚ ਕਰੋ ਕਿ ਤੁਸੀਂ ਚੰਗੇ ਪਾਸਵਰਡ ਬਣਾਉਣ ਬਾਰੇ ਕਿੰਨਾ ਕੁ ਜਾਣਦੇ ਹੋ। ਤੁਸੀਂ ਦੇਖ ਸਕਦੇ ਹੋ ਕਿ ਉਹ ਪਾਸਵਰਡ ਹੈਕਰਾਂ ਅਤੇ ਪਾਸਵਰਡ ਪਤਾ ਲਗਾਉਣ ਵਾਲੇ ਪ੍ਰੋਗਰਾਮਾਂ ਦੇ ਵਿਰੁੱਧ ਕਿੰਨਾ ਕੁ ਮਜ਼ਬੂਤ ਹੈ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕੀ ਇਹ ਕਿਸੇ ਪਹਿਲਾਂ ਹੋਈ ਡਾਟਾ ਚੋਰੀ ਵਿੱਚ ਸ਼ਾਮਿਲ ਸੀ।
ਆਪਣੇ ਖਾਤਿਆਂ ਵਿੱਚ ਸੁਰੱਖਿਆ ਦੀਆਂ ਵਧੇਰੇ ਪਰਤਾਂ ਜੋੜਨ ਦਾ ਇੱਕ ਵਿਹਾਰਕ ਤਰੀਕਾ ਆਪਣੇ ਔਨਲਾਈਨ ਖਾਤਿਆਂ 'ਤੇ ਮਲਟੀ-ਫੈਕਟਰ ਪੁਸ਼ਟੀਕਰਨ (MFA) ਲਗਾਉਣਾ ਹੈ।
MFA ਤੁਹਾਨੂੰ 2 ਜਾਂ ਇਸਤੋਂ ਵੱਧ ਤਰੀਕਿਆਂ ਨਾਲ ਇਹ ਪੁਸ਼ਟੀ (ਜਾਂ ਸਾਬਤ) ਕਰਨ ਦੀ ਮੰਗ ਕਰਕੇ ਕੰਮ ਕਰਦਾ ਹੈ ਕਿ ਤੁਸੀਂ ਹੀ ਇਸ ਔਨਲਾਈਨ ਖਾਤੇ ਦੇ ਅਸਲ ਮਾਲਕ ਹੋ।
ਇੱਥੇ ਕਈ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਤੁਹਾਡਾ ਖਾਤਾ ਅਸਲ ਵਿੱਚ ਤੁਹਾਡਾ ਹੀ ਹੈ। ਤੁਸੀਂ:
- ਤੁਸੀਂ ਆਪਣਾ ਪਾਸਵਰਡ, ਪਾਸਫਰੇਜ਼ ਜਾਂ PIN ਭਰ ਸਕਦੇ ਹੋ। ਇਹ ਜ਼ਿਆਦਾਤਰ ਖਾਤਿਆਂ ਵਿੱਚ ਮਿਆਰੀ ਪੁਸ਼ਟੀਕਰਨ ਕਾਰਕ ਹੁੰਦਾ ਹੈ। ਸਿਰਫ਼ ਇਕੱਲੇ ਪਾਸਵਰਡ ਦੀ ਵਰਤੋਂ ਕਰਨ ਨੂੰ 'ਸਿੰਗਲ ਫੈਕਟਰ ਪੁਸ਼ਟੀਕਰਨ' ਕਿਹਾ ਜਾਂਦਾ ਹੈ।
- ਇੱਕ ਬੇਤਰਤੀਬ ਕੋਡ ਪ੍ਰਾਪਤ ਕਰ ਸਕਦੇ ਹੋ ਜੋ ਤੁਹਾਨੂੰ ਆਪਣੇ ਔਨਲਾਈਨ ਖਾਤੇ ਤੱਕ ਪਹੁੰਚ ਕਰਨ ਲਈ ਭਰਨ ਦੀ ਲੋੜ ਹੁੰਦੀ ਹੈ। ਇਸ ਨੂੰ ਕਈ ਵਾਰ 'ਵਨ ਟਾਈਮ ਪਾਸਵਰਡ' ਜਾਂ 'ਵਨ ਟਾਈਮ ਪਿੰਨ' (OTP) ਕਿਹਾ ਜਾਂਦਾ ਹੈ। ਤੁਸੀਂ ਇਸਨੂੰ ਟੈਕਸਟ ਮੈਸਜ਼ (SMS), ਈ-ਮੇਲ, ਸਮਾਰਟ ਕਾਰਡ, ਭੌਤਿਕ ਟੋਕਨ ਜਾਂ ਪੁਸ਼ਟੀਕਰਨ ਐਪਲੀਕੇਸ਼ਨ (ਐਪ) ਰਾਹੀਂ ਪ੍ਰਾਪਤ ਕਰਨਾ ਚੁਣ ਸਕਦੇ ਹੋ।
- ਬਾਇਓਮੈਟ੍ਰਿਕਸ ਦੀ ਵਰਤੋਂ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਆਪਣੇ ਫਿੰਗਰਪ੍ਰਿੰਟ ਜਾਂ ਆਇਰਿਸ (ਅੱਖ) ਨੂੰ ਸਕੈਨ ਕਰ ਸਕਦੇ ਹੋ, ਜਾਂ ਚਿਹਰੇ ਜਾਂ ਆਵਾਜ਼ ਦੀ ਪਛਾਣ ਦੀ ਵਰਤੋਂ ਕਰ ਸਕਦੇ ਹੋ।
ਇਹ ਗੱਲ ਦੀ ਬਹੁਤ ਜ਼ਿਆਦਾ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ MFA ਚਾਲੂ ਕਰਨ ਲਈ ਸਮਾਂ ਕੱਢੋ।
ਹੋਰ ਸਿੱਖਣਾ ਚਾਹੁੰਦੇ ਹੋ? ਸਾਡੀ 'ਮਲਟੀ-ਫੈਕਟਰ ਪੁਸ਼ਟੀਕਰਨ (MFA) ਚਾਲੂ ਕਰੋ' ਗਾਈਡ ਪੜ੍ਹੋ।
ਕੀ ਤੁਸੀਂ ਆਪਣੇ ਯੰਤਰਾਂ ਨੂੰ ਅੱਪਡੇਟ ਕਰਨ ਲਈ ਆਏ ਸੁਨੇਹਿਆਂ ਨੂੰ ਅਣਡਿੱਠਾ ਕਰ ਰਹੇ ਹੋ?
ਆਪਣੇ ਯੰਤਰਾਂ ਨੂੰ ਅੱਪਡੇਟ ਕਰਨਾ ਮਹੱਤਵਪੂਰਨ ਹੈ ਕਿਉਂਕਿ ਅੱਪਡੇਟ ਕਰਨ ਨਾਲ ਯੰਤਰ ਦੇ ਸੌਫ਼ਟਵੇਅਰ ਵਿਚਲੇ ਨੁਕਸਾਂ ਜਾਂ ਕਮਜ਼ੋਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਆਪਣੇ ਯੰਤਰਾਂ ਨੂੰ ਅੱਪਡੇਟ ਨਹੀਂ ਕਰਦੇ ਹੋ, ਤਾਂ ਸਾਈਬਰ ਅਪਰਾਧੀਆਂ ਲਈ ਤੁਹਾਡੇ ਯੰਤਰਾਂ ਵਿੱਚ ਪਹੁੰਚ ਪ੍ਰਾਪਤ ਕਰਨਾ ਕਾਫ਼ੀ ਅਸਾਨ ਹੋ ਜਾਂਦਾ ਹੈ।ਹੋਰ ਸਿੱਖਣਾ ਚਾਹੁੰਦੇ ਹੋ? ਸਾਡੀ 'ਆਪਣੇ ਯੰਤਰਾਂ ਨੂੰ ਅੱਪਡੇਟ ਕਰੋ' ਗਾਈਡ ਪੜ੍ਹੋ।
ਔਨਲਾਈਨ ਘੁਟਾਲੇ ਹੋਣੇ ਆਮ ਹੁੰਦੇ ਜਾ ਰਹੇ ਹਨ।
ਅਸੀਂ ਇਹ ਸੋਚਦੇ ਹੋ ਸਕਦੇ ਹਾਂ ਕਿ ਅਸੀਂ ਕਦੇ ਵੀ ਕਿਸੇ ਘੁਟਾਲੇ ਦਾ ਸ਼ਿਕਾਰ ਨਹੀਂ ਹੋਵਾਂਗੇ, ਪਰ ਤਾਜ਼ਾ ਡੇਟਾ ਇੱਕ ਵੱਖਰੀ ਹੀ ਕਹਾਣੀ ਦੱਸ ਰਿਹਾ ਹੈ। Scamwatch (ਸਕੈਮਵਾਚ) ਦੇ ਅਨੁਸਾਰ, ਵਿਕਟੋਰੀਆ ਵਾਸੀਆਂ ਨੂੰ 2023 ਵਿੱਚ ਘੁਟਾਲਿਆਂ ਵਿੱਚ $110 ਮਿਲੀਅਨ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਜਦੋਂ ਆਪਣੇ ਆਪ ਨੂੰ ਘੁਟਾਲਿਆਂ ਤੋਂ ਬਚਾਉਣ ਦੀ ਗੱਲ ਆਉਂਦੀ ਹੈ, ਤਾਂ ਗਿਆਨ ਹੀ ਸ਼ਕਤੀ ਹੈ। ਇਹ ਜਾਣਦੇ ਹੋਣਾ ਕਿ ਕਿਹੜੇ ਲਾਲ ਸੰਕੇਤਾਂ 'ਤੇ ਧਿਆਨ ਦੇਣਾ ਹੈ, ਤੁਹਾਨੂੰ ਘੁਟਾਲਿਆਂ ਦੀ ਪਛਾਣ ਕਰਨ ਵਿੱਚ ਮੱਦਦ ਕਰੇਗਾ।ਹੋਰ ਸਿੱਖਣਾ ਚਾਹੁੰਦੇ ਹੋ? ਸਾਡੀ 'ਘੋਟਾਲਿਆਂ ਤੋਂ ਸੁਰੱਖਿਅਤ ਰਹੋ' ਅਤੇ 'ਔਨਲਾਈਨ ਖ਼ਰੀਦਦਾਰੀ ਘੁਟਾਲੇ' ਗਾਈਡ ਪੜ੍ਹੋ।
ਜੇਕਰ ਤੁਸੀਂ ਕਦੇ ਵੀ ਆਪਣੀਆਂ ਫ਼ੋਟੋਆਂ, ਫ਼ਾਈਲਾਂ ਜਾਂ ਹੋਰ ਮਹੱਤਵਪੂਰਨ ਡਾਟਾ ਗੁਆ ਦਿੱਤਾ ਹੈ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਹ ਕਿੰਨਾ ਵਿਨਾਸ਼ਕਾਰੀ ਹੁੰਦਾ ਹੈ।
ਇਹ ਹੋਣ ਦੇ ਬਾਅਦ, ਤੁਸੀਂ ਕਾਮਨਾ ਕਰਦੇ ਹੋ ਕਿ ਕਾਸ਼ ਕੋਈ ਤਰੀਕਾ ਹੁੰਦਾ ਜਿਸ ਨਾਲ ਤੁਸੀਂ ਡੇਟਾ ਡਾਟਾ ਮੁੜ ਪ੍ਰਾਪਤ ਕਰ ਸਕਦੇ।
ਇਸ ਲਈ ਨਿਯਮਿਤ ਤੌਰ 'ਤੇ ਤੁਹਾਡੇ ਡੇਟਾ ਦਾ ਬੈਕਅੱਪ ਲੈਣਾ ਜ਼ਰੂਰੀ ਹੈ। ਆਪਣੇ ਡੇਟਾ ਦਾ ਬੈਕਅੱਪ ਲੈਣਾ ਹੀ ਡੇਟਾ ਖੁੱਸਣ ਤੋਂ ਆਪਣੇ ਡੇਟਾ ਨੂੰ ਸੁਰੱਖਿਅਤ ਰੱਖਣ ਦਾ ਇੱਕੋ ਇੱਕ ਤਰੀਕਾ ਹੈ। ਜੇਕਰ ਤੁਸੀਂ ਆਪਣੇ ਡੇਟਾ ਦਾ ਬੈਕਅੱਪ ਲਿਆ ਹੋਇਆ ਹੈ, ਤਾਂ ਤੁਹਾਡੇ ਕੋਲ ਉਸਦੀ ਇੱਕ ਕਾਪੀ ਹੋਵੇਗੀ, ਭਾਵੇਂ ਕਿ ਅਸਲ ਡੇਟਾ ਤੱਕ ਹੁਣ ਪਹੁੰਚ ਨਹੀਂ ਕੀਤੀ ਜਾ ਸਕਦੀ ਹੈ।
ਡੇਟਾ ਦਾ ਖੁੱਸਣਾ ਕੇਵਲ ਮਨੁੱਖੀ ਗ਼ਲਤੀ ਦੇ ਕਾਰਨ ਨਹੀਂ ਹੁੰਦਾ ਹੈ (ਜਿਵੇਂ ਕਿ ਆਪਣੇ ਯੰਤਰ ਨੂੰ ਗੁਆ ਲੈਣਾ)। ਜੇਕਰ ਤੁਸੀਂ ਕਿਸੇ ਔਨਲਾਈਨ ਹਮਲੇ ਦੁਆਰਾ ਨਿਸ਼ਾਨਾ ਬਣਾਏ ਜਾਂਦੇ ਹੋ, ਜਾਂ ਤੁਹਾਡਾ ਡੇਟਾ ਕਿਸੇ ਡੇਟਾ ਚੋਰੀ ਦੁਆਰਾ ਪ੍ਰਭਾਵਿਤ ਹੁੰਦਾ ਹੈ ਤਾਂ ਵੀ ਤੁਸੀਂ ਆਪਣੇ ਡੇਟਾ ਤੱਕ ਪਹੁੰਚ ਗੁਆ ਸਕਦੇ ਹੋ।
ਹੋਰ ਸਿੱਖਣਾ ਚਾਹੁੰਦੇ ਹੋ? ਸਾਡੀਆਂ 'ਆਪਣੇ ਡੇਟਾ ਅਤੇ ਯੰਤਰਾਂ ਦਾ ਬੈਕਅੱਪ ਲਓ' ਅਤੇ 'ਜਾਣਕਾਰੀ ਲੀਕ ਅਤੇ ਡੇਟਾ ਚੋਰੀ ਹੋਣਾ' ਗਾਈਡਾਂ ਨੂੰ ਪੜ੍ਹੋ।
Updated