JavaScript is required

ਮਲਟੀ-ਫੈਕਟਰ ਪੁਸ਼ਟੀਕਰਨ (MFA) ਚਾਲੂ ਕਰੋ (Turn on multi-factor authentication) - ਪੰਜਾਬੀ (Punjabi)

ਸਿੱਖੋ ਕਿ ਕਿਵੇਂ MFA ਤੁਹਾਡੇ ਔਨਲਾਈਨ ਖਾਤਿਆਂ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਦਾ ਹੈ।

Service Victoria MFA navigator

Have you set up MFA?

Compare the different types of MFA you can use to keep your online accounts safe.

ਕਲਪਨਾ ਕਰੋ ਕਿ ਜੇ ਤੁਹਾਡੇ ਔਨਲਾਈਨ ਖਾਤਿਆਂ ਲਈ ਸੁਰੱਖਿਆ ਦਾ ਇੱਕ ਹੋਰ ਵਾਧੂ ਪੱਧਰ ਜੋੜਨ ਦਾ ਆਸਾਨ ਤਰੀਕਾ ਹੋਵੇ।

ਇਹ ਮੌਜੂਦ ਹੈਇਸਨੂੰ ਮਲਟੀ-ਫੈਕਟਰ ਪ੍ਰਮਾਣੀਕਰਨ (MFA) ਕਿਹਾ ਜਾਂਦਾ ਹੈ।

MFA ਬਾਰੇ ਤੁਹਾਨੂੰ ਜੋ ਵੀ ਜਾਣਨ ਦੀ ਲੋੜ ਹੈ, ਉਹ ਸਭ ਜਾਣਨ ਲਈ ਅੱਗੇ ਪੜ੍ਹਨਾ ਜਾਰੀ ਰੱਖੋ।

ਮਲਟੀ-ਫੈਕਟਰ ਪੁਸ਼ਟੀਕਰਨ (MFA) ਕੀ ਹੈ?

MFA ਸੁਰੱਖਿਆ ਦੀ ਇੱਕ ਵਾਧੂ ਪਰਤ ਹੁੰਦੀ ਹੈ ਜਿਸ ਲਈ ਤੁਹਾਨੂੰ 2 ਜਾਂ 2 ਤੋਂ ਵਧੇਰੇ ਤਰੀਕਿਆਂ ਨਾਲ ਇਹ ਪੁਸ਼ਟੀ (ਜਾਂ ਸਾਬਤ) ਕਰਨ ਦੀ ਲੋੜ ਹੁੰਦੀ ਹੈ ਕਿ ਤੁਸੀਂ ਉਸ ਔਨਲਾਈਨ ਖਾਤੇ ਦੇ ਅਸਲ ਮਾਲਕ ਹੋ। ਇਸਨੂੰ ਹੈਕਰਾਂ (ਸਾਈਬਰ ਅਪਰਾਧੀਆਂ) ਲਈ ਤੁਹਾਡੇ ਖਾਤੇ ਵਿੱਚ ਦਾਖਲ ਹੋਣਾ ਔਖਾ ਬਣਾਉਣ ਲਈ ਤਿਆਰ ਕੀਤਾ ਗਿਆ ਹੈ।

ਅਸੀਂ ਇਹ ਖਾਤਾ ਅਸਲ ਵਿੱਚ ਤੁਹਾਡਾ ਹੈ, ਇਸਨੂੰ ਸਾਬਤ ਕਰਨ ਦੇ ਇਹਨਾਂ ਤਰੀਕਿਆਂ ਨੂੰ ਕਹਿੰਦੇ ਹਾਂ 'ਪ੍ਰਮਾਣੀਕਰਨ ਕਾਰਕ'।

ਸਿਰਫ਼ ਇਕੱਲੇ ਪਾਸਵਰਡ ਦੀ ਵਰਤੋਂ ਕਰਨ ਨੂੰ 'ਸਿੰਗਲ ਫੈਕਟਰ ਪੁਸ਼ਟੀਕਰਨ' ਕਿਹਾ ਜਾਂਦਾ ਹੈ। ਇਹ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਤੁਸੀਂ ਆਪਣੇ ਔਨਲਾਈਨ ਖਾਤਿਆਂ ਵਿੱਚ ਲੌਗ-ਇਨ ਕਰਨ ਲਈ ਸਿਰਫ਼ ਇੱਕ ਕਿਸਮ ਦੇ ਪ੍ਰਮਾਣੀਕਰਨ ਕਾਰਕ ਦੀ ਵਰਤੋਂ ਕਰ ਰਹੇ ਹੋ।

ਸਮੱਸਿਆ ਇਹ ਹੈ ਕਿ ਪਾਸਵਰਡਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਾਂ ਚੋਰੀ ਕੀਤਾ ਜਾ ਸਕਦਾ ਹੈ।

MFA ਉਦੋਂ ਹੁੰਦਾ ਹੈ ਜਦੋਂ ਤੁਸੀਂ ਲੌਗ-ਇਨ ਕਰਨ ਲਈ ਆਪਣੇ ਪਾਸਵਰਡ ਅਤੇ ਘੱਟੋ-ਘੱਟ ਇੱਕ ਹੋਰ ਪ੍ਰਮਾਣੀਕਰਨ ਕਾਰਕ ਦੀ ਵਰਤੋਂ ਕਰਦੇ ਹੋ।

ਪ੍ਰਮੁੱਖ ਸੁਝਾਅ

ਔਨਲਾਈਨ ਸੇਵਾਵਾਂ ਮਲਟੀ-ਫੈਕਟਰ ਪ੍ਰਮਾਣੀਕਰਨ (MFA) ਦਾ ਵਰਣਨ ਕਰਨ ਲਈ ਵੱਖ-ਵੱਖ ਸ਼ਬਦਾਂ ਦੀ ਵਰਤੋਂ ਕਰ ਸਕਦੀਆਂ ਹਨ। ਕੁੱਝ ਇਸਨੂੰ ਦੋ-ਕਾਰਕ ਪ੍ਰਮਾਣੀਕਰਨ (2FA), ਦੋ-ਕਦਮ ਪ੍ਰਮਾਣੀਕਰਨ, ਦੋ-ਕਦਮੀ ਤਸਦੀਕੀਕਰਨ ਕਹਿ ਸਕਦੇ ਹਨ ਜਾਂ 'ਸੁਰੱਖਿਆ ਕੁੰਜੀ' ਵਰਗੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਨ। ਜਦੋਂ ਕਿ ਇਹ ਸਾਰੇ ਤੁਹਾਡੇ ਖਾਤਿਆਂ ਦੀ ਸੁਰੱਖਿਆ ਲਈ ਹੀ ਬਣਾਏ ਗਏ ਹਨ, ਪਰ ਤਕਨੀਕੀ ਰੂਪ ਵਿੱਚ ਇਹ ਵੱਖਰੇ ਹੁੰਦੇ ਹਨ। MFA ਦਾ ਅਰਥ ਹੈ ਦੋ ਜਾਂ ਦੋ ਤੋਂ ਵੱਧ ਪ੍ਰਮਾਣੀਕਰਨ ਕਾਰਕਾਂ ਦੀ ਵਰਤੋਂ ਕਰਨਾ।

MFA ਦੀਆਂ ਕਿਸਮਾਂ

MFA ਤੁਹਾਨੂੰ ਆਪਣੇ ਖਾਤਿਆਂ ਤੱਕ ਪਹੁੰਚ ਕਰਨ ਲਈ 2 ਜਾਂ ਦੋ ਤੋਂ ਵੱਧ ਪ੍ਰਮਾਣੀਕਰਨ ਕਾਰਕਾਂ ਦੀ ਵਰਤੋਂ ਕਰਨ ਦੀ ਮੰਗ ਕਰਦਾ ਹੈ।

ਵੱਖ-ਵੱਖ ਪ੍ਰਮਾਣੀਕਰਨ ਕਾਰਕਾਂ ਬਾਰੇ ਹੋਰ ਜਾਣਨ ਲਈ ਹੇਠਾਂ ਦਿੱਤੀ ਸਾਰਣੀ ਵੇਖੋ:

ਪ੍ਰਮਾਣੀਕਰਨ ਕਾਰਕਉਦਾਹਰਨਵਧੀਕ ਜਾਣਕਾਰੀ

ਅਜਿਹਾ ਕੁੱਝ, ਜੋ ਤੁਸੀਂ ਜਾਣਦੇ ਹੋ

ਪਾਸਵਰਡ, ਪਾਸਫ੍ਰੇਜ਼ ਜਾਂ ਪਿੰਨ।

ਇਹ ਜ਼ਿਆਦਾਤਰ ਖਾਤਿਆਂ ਵਿੱਚ ਮਿਆਰੀ ਪੁਸ਼ਟੀਕਰਨ ਕਾਰਕ ਹੁੰਦਾ ਹੈ।

ਸਿਰਫ਼ ਇਕੱਲੇ ਪਾਸਵਰਡ ਦੀ ਵਰਤੋਂ ਕਰਨ ਨੂੰ 'ਸਿੰਗਲ ਫੈਕਟਰ ਪੁਸ਼ਟੀਕਰਨ' ਕਿਹਾ ਜਾਂਦਾ ਹੈ।

ਅਜਿਹਾ ਕੁੱਝ, ਜੋ ਤੁਹਾਡੇ ਕੋਲ ਹੈ

ਸਮਾਰਟਕਾਰਡ, ਭੌਤਿਕ ਟੋਕਨ, ਅਥੈਂਟੀਕੇਟਰ ਐਪਲੀਕੇਸ਼ਨ (ਐਪ), SMS ਜਾਂ ਈਮੇਲ।

ਇਹ ਟੂਲ ਇੱਕ ਉਘੜਾ-ਦੁਘੜਾ ਕੋਡ ਬਣਾਉਂਦੇ ਹਨ (ਜਿਸਨੂੰ ਕਈ ਵਾਰੀ ‘ਵਨ ਟਾਈਮ ਪਾਸਵਰਡ’ ਜਾਂ ‘ਵਨ ਟਾਈਮ PIN(OTP) ਵੀ ਕਿਹਾ ਜਾਂਦਾ ਹੈ) ਜੋ ਤੁਸੀਂ ਆਪਣੇ ਔਨਲਾਈਨ ਖਾਤੇ ਤੱਕ ਪਹੁੰਚ ਲਈ ਭਰਦੇ ਹੋ।

ਪ੍ਰਮਾਣੀਕਰਨ ਐਪ, ਮੋਬਾਈਲ ਐਪਲੀਕੇਸ਼ਨਾਂ ਹੁੰਦੀਆਂ ਹਨ ਜੋ ਉਘੜੇ-ਦੁਘੜੇ OTP ਬਣਾਉਂਦੀਆਂ ਹਨ।

ਤੁਸੀਂ ਆਪਣੇ ਡਿਵਾਈਸ 'ਤੇ ਇੱਕ ਪ੍ਰਮਾਣੀਕਰਨ ਐਪ ਡਾਊਨਲੋਡ ਕਰ ਸਕਦੇ ਹੋ। ਹਰੇਕ ਸੇਵਾ ਪ੍ਰਦਾਤਾ ਤੋਂ ਪਤਾ ਕਰੋ ਕਿ ਤੁਹਾਨੂੰ ਕਿਸ ਕਿਸਮ ਦੀ ਐਪ ਵਰਤੋਂ ਕਰਨ ਦੀ ਲੋੜ ਹੈ।

ਅਜਿਹਾ ਕੁੱਝ, ਜੋ ਤੁਸੀਂ ਹੋ

ਤੁਹਾਡਾ ਫਿੰਗਰਪ੍ਰਿੰਟ, ਚਿਹਰੇ ਦੀ ਪਛਾਣ, ਆਇਰਿਸ (ਅੱਖਾਂ ਦਾ) ਸਕੈਨ ਜਾਂ ਆਵਾਜ਼ ਦੀ ਪਛਾਣ।

ਬਹੁਤ ਸਾਰੇ ਫ਼ੋਨਾਂ ਵਿੱਚ ਹੀ ਅਜਿਹੀ ਟੈਕਨੋਲੋਜੀ ਹੁੰਦੀ ਹੈ ਜੋ ਤੁਹਾਡੀ ਪਛਾਣ (ਬਾਇਓਮੈਟ੍ਰਿਕਸ) ਸਾਬਤ ਕਰਨ ਦੇ ਤਰੀਕੇ ਵਜੋਂ ਤੁਹਾਡੇ ਸਰੀਰ ਦੇ ਕਿਸੇ ਹਿੱਸੇ ਨੂੰ ਸਕੈਨ ਕਰ ਸਕਦੀ ਹੈ। ਉਦਾਹਰਨ ਲਈ, ਤੁਸੀਂ ਆਪਣੇ ਖਾਤੇ ਜਾਂ ਡਿਵਾਈਸ ਤੱਕ ਪਹੁੰਚ ਕਰਨ ਲਈ ਆਪਣੇ ਫਿੰਗਰਪ੍ਰਿੰਟ ਨੂੰ ਸਕੈਨ ਕਰਨ ਦੇ ਯੋਗ ਹੋ ਸਕਦੇ ਹੋ।

ਬਾਇਓਮੈਟ੍ਰਿਕਸ, MFA ਦੀ ਇੱਕ ਆਸਾਨ ਕਿਸਮ ਹੈ, ਕਿਉਂਕਿ ਇਹ ਹਮੇਸ਼ਾਂ ਤੁਹਾਡੇ ਨਾਲ ਹੁੰਦੀ ਹੈ ਅਤੇ ਨਾ ਤਾਂ ਇਹ ਗੁਆਚ ਸਕਦੀ ਹੈ ਅਤੇ ਨਾ ਹੀ ਭੁੱਲੀ ਜਾ ਸਕਦੀ ਹੈ।


MFA ਸਿਰਫ਼ ਪਾਸਵਰਡ ਹੋਣ ਨਾਲੋਂ ਜ਼ਿਆਦਾ ਸੁਰੱਖਿਅਤ ਕਿਉਂ ਹੈ?

ਸਿਰਫ਼ ਪਾਸਵਰਡ (ਜਿਸਨੂੰ 'ਸਿੰਗਲ ਫੈਕਟਰ ਪ੍ਰਮਾਣਿਕਤਾ' ਕਿਹਾ ਜਾਂਦਾ ਹੈ) ਖਾਤਿਆਂ ਨੂੰ ਸੁਰੱਖਿਅਤ ਰੱਖਣ ਲਈ ਕਾਫ਼ੀ ਨਹੀਂ ਹੁੰਦੇ ਹਨ। ਸਾਈਬਰ ਅਪਰਾਧੀ ਪਾਸਵਰਡ ਚੋਰੀ ਕਰਨ ਲਈ ਕਈ ਤਰੀਕਿਆਂ ਦੀ ਵਰਤੋਂ ਕਰ ਸਕਦੇ ਹਨ, ਜਿਵੇਂ ਕਿ ਫਿਸ਼ਿੰਗ ਰਾਹੀਂ ਠੱਗੀਆਂ ਅਤੇ ਡਾਟਾ ਚੋਰੀ ਦੀਆਂ ਘਟਨਾਵਾਂ। ਪਰ ਜੇਕਰ ਤੁਸੀਂ MFA ਚਾਲੂ ਕੀਤਾ ਹੋਇਆ ਹੈ, ਤਾਂ ਭਾਵੇਂ ਤੁਹਾਡਾ ਪਾਸਵਰਡ ਚੋਰੀ ਹੋ ਜਾਵੇ, ਹੈਕਰ ਨੂੰ ਅਜੇ ਵੀ ਤੁਹਾਡਾ ਅਕਾਊਂਟ ਖੋਲ੍ਹਣ ਲਈ ਦੂਜੇ ਸੁਰੱਖਿਆ ਪੱਧਰ ਦੀ ਲੋੜ ਪਵੇਗੀ।

MFA ਦੀਆਂ ਸਭ ਤੋਂ ਵੱਧ ਸੁਰੱਖਿਅਤ ਕਿਸਮਾਂ ਕੀ ਹਨ?

ਇੱਕ ਪ੍ਰਮਾਣੀਕਰਨ ਐਪ ਜਾਂ ਸੁਰੱਖਿਆ ਕੁੰਜੀ ਦੀ ਵਰਤੋਂ ਕਰਨਾ, ਟੈਕਸਟ ਮੈਸੇਜ ਜਾਂ ਈਮੇਲ ਰਾਹੀਂ ਪ੍ਰਮਾਣੀਕਰਨ ਪ੍ਰਾਪਤ ਕਰਨ ਨਾਲੋਂ ਵਧੇਰੇ ਸੁਰੱਖਿਅਤ ਹੁੰਦਾ ਹੈ।

ਜਿਵੇਂ ਕਹਿੰਦੇ ਹਨ ਕਿ, ਕਿਸੇ ਵੀ ਕਿਸਮ ਦੇ MFA ਦੀ ਵਰਤੋਂ ਕਰਨਾ, ਕਿਸੇ ਵੀ ਕਿਸਮ ਦੇ MFA ਦੀ ਵਰਤੋਂ ਨਾ ਕਰਨ ਨਾਲੋਂ ਬਿਹਤਰ ਹੈ!

ਜੇਕਰ ਤੁਸੀਂ ਕਰ ਸਕਦੇ ਹੋ ਤਾਂ ਅਸੀਂ MFA ਦੀਆਂ ਵਧੇਰੇ ਸੁਰੱਖਿਅਤ ਕਿਸਮਾਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ।

ਜੇਕਰ ਤੁਸੀਂ ਈਮੇਲ ਰਾਹੀਂ ਇੱਕ ਵਾਰ ਵਰਤਿਆ ਜਾਣ ਵਾਲਾ ਪਿੰਨ (OTP) ਲੈਣ ਦਾ ਤਰੀਕਾ ਚੁਣਦੇ ਹੋ, ਤਾਂ ਯਕੀਨੀ ਬਣਾਓ ਕਿ ਤੁਹਾਡਾ ਈਮੇਲ ਖਾਤਾ ਖੁਦ ਵੀ ਸੁਰੱਖਿਅਤ ਹੋਵੇ। ਤੁਸੀਂ ਇਹ ਕੰਮ ਆਪਣੇ ਈਮੇਲ ਖਾਤੇ ਲਈ ਵੀ MFA ਚਾਲੂ ਕਰਕੇ ਕਰ ਸਕਦੇ ਹੋ।

ਜੇਕਰ ਤੁਸੀਂ ਈਮੇਲ ਰਾਹੀਂ OTP ਪ੍ਰਾਪਤ ਕਰਨਾ ਚੁਣਦੇ ਹੋ, ਤਾਂ ਯਕੀਨੀ ਬਣਾਓ ਕਿ ਤੁਹਾਡਾ ਈਮੇਲ ਖਾਤਾ ਖੁਦ ਵੀ ਸੁਰੱਖਿਅਤ ਹੈ। ਤੁਸੀਂ ਇਹ ਕੰਮ ਆਪਣੇ ਈਮੇਲ ਖਾਤੇ ਲਈ ਵੀ MFA ਚਾਲੂ ਕਰਕੇ ਕਰ ਸਕਦੇ ਹੋ।

ਜੇਕਰ ਤੁਹਾਨੂੰ ਕਿਸੇ ਅਜਿਹੇ ਖਾਤੇ ਲਈ OTP ਮਿਲਦਾ ਹੈ ਜਿਸ ਵਿੱਚ ਤੁਸੀਂ ਲੌਗਇਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸੀ, ਤਾਂ ਆਪਣਾ ਪਾਸਵਰਡ ਬਦਲੋ। ਹੋ ਸਕਦਾ ਹੈ ਕਿ ਕਿਸੇ ਨੇ ਤੁਹਾਡੇ ਪਾਸਵਰਡ ਵੇਰਵਿਆਂ ਤੱਕ ਪਹੁੰਚ ਕੀਤੀ ਹੋਵੇ ਅਤੇ ਤੁਹਾਡੀ ਜਾਣਕਾਰੀ ਤੋਂ ਬਿਨਾਂ ਤੁਹਾਡੇ ਖਾਤੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ।

ਮੈਂ MFA ਨੂੰ ਕਿਵੇਂ ਚਾਲੂ ਕਰਾਂ?

ਅਸੀਂ ਤੁਹਾਨੂੰ ਆਪਣੇ ਸਭ ਤੋਂ ਵੱਧ ਮਹੱਤਵਪੂਰਨ ਖਾਤਿਆਂ ਲਈ MFA ਨੂੰ ਚਾਲੂ ਕਰਨ ਦੀ ਸਿਫ਼ਾਰਿਸ਼ ਕਰਦੇ ਹਾਂ, ਜਿਵੇਂ ਕਿ ਤੁਹਾਡੇ:

  • ਯੂਜ਼ਰ ਅਤੇ ਈ-ਮੇਲ ਖਾਤਿਆਂ ਲਈ। ਉਦਾਹਰਨ ਵਜੋਂ, ਮਾਈਕ੍ਰੋਸਾਫਟ ਅਤੇ Gmail।
  • ਵਿੱਤੀ ਸੇਵਾਵਾਂ ਲਈ। ਉਦਾਹਰਨ ਵਜੋਂ, ਔਨਲਾਈਨ ਬੈਂਕਿੰਗ ਅਤੇ PayPal।
  • ਉਨ੍ਹਾਂ ਖਾਤਿਆਂ ਲਈ, ਜੋ ਤੁਹਾਡੇ ਪੈਸੇ ਦੀ ਜਾਣਕਾਰੀ ਨੂੰ ਰੱਖਦੇ ਜਾਂ ਵਰਤਦੇ ਹਨ ਉਦਾਹਰਨ ਵਜੋਂ, eBay ਅਤੇ Amazon।
  • ਸੋਸ਼ਲ ਮੀਡੀਆ ਖਾਤਿਆਂ ਲਈ। ਉਦਾਹਰਨ ਵਜੋਂ, ਫੇਸਬੁੱਕ ਅਤੇ ਇੰਸਟਾਗ੍ਰਾਮ।
  • ਗੇਮਿੰਗ ਖਾਤਿਆਂ ਲਈ। ਉਦਾਹਰਨ ਵਜੋਂ, PlayStation ਅਤੇ Nintendo।
  • ਸਰਕਾਰੀ ਸੇਵਾਵਾਂ ਅਤੇ ਹੋਰ ਖਾਤਿਆਂ ਲਈ, ਜੋ ਨਿੱਜੀ ਜਾਣਕਾਰੀ ਰੱਖਦੇ ਹਨ ਉਦਾਹਰਨ ਵਜੋਂ, myGov ਅਤੇ Service Victoria।

ਹਰੇਕ ਸੇਵਾ ਪ੍ਰਦਾਤਾ ਕੋਲ MFA ਨੂੰ ਚਾਲੂ ਕਰਨ ਲਈ ਆਪਣੀ ਪ੍ਰਕਿਰਿਆ ਹੋਵੇਗੀ। ਚੰਗੀ ਖ਼ਬਰ ਇਹ ਹੈ ਕਿ ਇਹ ਕਦਮ ਆਮ ਤੌਰ ’ਤੇ ਇੱਕੋ ਜਿਹੇ ਹੁੰਦੇ ਹਨ।

ਤੁਸੀਂ ਆਮ ਤੌਰ 'ਤੇ ਆਪਣੇ ਔਨਲਾਈਨ ਖਾਤਿਆਂ ਦੀਆਂ ਪ੍ਰਾਈਵੇਸੀ ਸੈਟਿੰਗਾਂ ਵਿੱਚ ਇਨ੍ਹਾਂ ਲਈ ਹਿਦਾਇਤਾਂ ਲੱਭ ਸਕਦੇ ਹੋ। ਜੇਕਰ ਤੁਸੀਂ ਕਿਤੇ ਅਟਕ ਜਾਓ, ਤਾਂ MFA ਚਾਲੂ ਕਰਨ ਬਾਰੇ ਉਸ ਸੇਵਾ ਪ੍ਰਦਾਤਾ ਦੀ ਵੈੱਬਸਾਈਟ ਜਾਂ ਐਪ ’ਤੇ ਸਹਾਇਤਾ ਲੇਖਾਂ ਨੂੰ ਲੱਭੋ।

MFA ਅਜੇ ਹਰ ਥਾਂ ਉਪਲਬਧ ਨਹੀਂ ਹੈ। ਜੇਕਰ ਕੋਈ ਔਨਲਾਈਨ ਸੇਵਾ MFA ਨੂੰ ਸੁਰੱਖਿਆ ਦੇ ਤਰੀਕੇ ਵਜੋਂ ਜੋੜਦੀ ਹੈ, ਤਾਂ ਉਹ ਆਮ ਤੌਰ ’ਤੇ ਤੁਹਾਨੂੰ ਇਸ ਬਾਰੇ ਸੂਚਿਤ ਕਰਨਗੇ ਅਤੇ ਤੁਹਾਨੂੰ ਇਸਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਗੇ।

ਜੇਕਰ MFA ਉਪਲਬਧ ਨਹੀਂ ਹੈ, ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਆਪਣੇ ਸਾਰੇ ਖਾਤਿਆਂ ਲਈ ਮਜ਼ਬੂਤ ਪਾਸਵਰਡ ਬਣਾਏ ਹੋਏ ਹਨ

ਪ੍ਰਮੁੱਖ ਸੁਝਾਅ

Cyber.gov.au ਵੈੱਬਸਾਈਟ 'ਤੇ ਲਿੰਕਾਂ ਦੀ ਇੱਕ ਸੂਚੀ ਹੈ ਜੋ ਦੱਸਦੀ ਹੈ ਕਿ ਕਈ ਪ੍ਰਸਿੱਧ ਸੇਵਾਵਾਂ 'ਤੇ MFA ਨੂੰ ਕਿਵੇਂ ਚਾਲੂ ਕਰਨਾ ਹੈ।

ਹੋਰ ਸੁਰੱਖਿਆ ਸੁਝਾਅ

ਇਹ ਯਕੀਨੀ ਬਣਾਓ ਕਿ ਤੁਸੀਂ ਅਜੇ ਵੀ ਮਜ਼ਬੂਤ ਪਾਸਵਰਡ ਵਰਤ ਰਹੇ ਹੋ ਅਤੇ ਆਪਣੇ ਡਿਵਾਈਸਾਂ ਦੀ ਵਰਤੋਂ ਕਰਦੇ ਸਮੇਂ ਚੰਗੀਆਂ ਸੁਰੱਖਿਆ ਆਦਤਾਂ ਅਪਣਾਉਂਦੇ ਹੋ।

ਆਪਣੇ ਖਾਤੇ ਨੂੰ ਸੁਰੱਖਿਅਤ ਰੱਖੋ ਅਤੇ ਇਨ੍ਹਾਂ ਮਹੱਤਵਪੂਰਨ "ਨਾ ਕਰੋ" ਗੱਲਾਂ ਨੂੰ ਯਾਦ ਰੱਖੋ:

SMS ਜਾਂ ਈਮੇਲ ਰਾਹੀਂ ਆਏ ਖਾਤੇ ਵਿੱਚ ਸਾਈਨ-ਇਨ ਕਰਨ ਵਾਲੇ ਹਾਈਪਰਲਿੰਕਾਂ ‘ਤੇ ਕਲਿੱਕ ਨਾ ਕਰੋ

ਕੀ ਤੁਹਾਨੂੰ ਕੋਈ ਸਾਈਨ-ਇਨ ਕਰਨ ਲਈ ਲਿੰਕ ਜਾਂ OTP ਮਿਲਿਆ ਹੈ, ਜੋ ਸਹੀ ਨਹੀਂ ਲੱਗ ਰਿਹਾ ਹੈ? ਜਾਂ ਸ਼ਾਇਦ ਇਹ ਤੁਹਾਨੂੰ ਬਿਨ੍ਹਾਂ ਕਿਸੇ ਕਾਰਨ ਦੇ ਅਚਾਨਕ ਮਿਲ ਗਿਆ ਹੋਵੇ?

ਜੇਕਰ ਤੁਹਾਨੂੰ 100% ਯਕੀਨ ਨਹੀਂ ਹੈ ਕਿ ਇਹ ਸੱਚਮੁੱਚ ਵਿੱਚ ਤੁਹਾਡੇ ਸੇਵਾ ਪ੍ਰਦਾਤਾ ਵੱਲੋਂ ਹੀ ਆਇਆ ਹੈ, ਤਾਂ ਇਸਦਾ ਜਵਾਬ ਨਾ ਦਿਓ ਜਾਂ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ

ਇਹ ਸੁਨੇਹਾ, ਕਾਲ ਜਾਂ ਈਮੇਲ ਕਿਸੇ ਠੱਗ ਵੱਲੋਂ ਆਈ ਹੋ ਸਕਦੀ ਹੈ। ਠੱਗ ਅਕਸਰ ਤੁਹਾਡੀ ਸਭ ਤੋਂ ਵੱਧ ਨਿੱਜੀ ਜਾਣਕਾਰੀ ਚੋਰੀ ਕਰਨ ਲਈ ਤੁਹਾਡੇ ਬੈਂਕ, ਸਰਕਾਰੀ ਵਿਭਾਗ ਜਾਂ ਕਿਸੇ ਹੋਰ ਸੇਵਾ ਪ੍ਰਦਾਤਾ ਤੋਂ ਹੋਣ ਦਾ ਦਿਖਾਵਾ ਕਰ ਸਕਦੇ ਹਨ।

ਇਹ ਸਿੱਖ ਕੇ ਆਪਣੇ ਆਪ ਨੂੰ ਸੁਰੱਖਿਅਤ ਕਰੋ:

ਆਪਣੇ MFA ਕੋਡ ਕਿਸੇ ਨਾਲ ਸਾਂਝੇ ਨਾ ਕਰੋ ਜਾਂ ਅਣਜਾਣ ਲੌਗ-ਇਨ ਕੋਸ਼ਿਸ਼ਾਂ ਨੂੰ ਮੰਨਜ਼ੂਰੀ ਨਾ ਦਿਓ

ਆਪਣੇ MFA ਕੋਡਾਂ ਨੂੰ ਗੁਪਤ ਰੱਖਣਾ ਮਹੱਤਵਪੂਰਨ ਹੈ। ਇਨ੍ਹਾਂ ਨੂੰ ਕਿਸੇ ਨਾਲ ਵੀ ਸਾਂਝਾ ਨਾ ਕਰੋ, ਭਾਵੇਂ ਉਹ ਤੁਹਾਡਾ ਪਰਿਵਾਰਕ ਮੈਂਬਰ ਜਾਂ ਦੋਸਤ ਹੀ ਕਿਉਂ ਨਾ ਹੋਵੇ। ਕਦੇ ਵੀ ਅਣਜਾਣ ਲੌਗ-ਇਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਨੂੰ ਮੰਨਜ਼ੂਰੀ ਨਾ ਦਿਓ।

ਆਪਣੇ ਪਾਸਵਰਡ ਅਜਿਹੇ ਨਾ ਬਣਾਓ ਜੋ ਆਸਾਨੀ ਨਾਲ ਅਨੁਮਾਨ ਲਗਾਏ ਜਾ ਸਕਣ

ਛੋਟੇ, ਅਨੁਮਾਨ ਲਗਾਉਣ ਯੋਗ ਪਾਸਵਰਡ ਹੈਕ ਕਰਨਾ ਆਸਾਨ ਹੁੰਦੇ ਹਨ। ਇਸਦੀ ਬਜਾਏ, ਆਪਣੇ ਪਾਸਵਰਡ ਲੰਬੇ, ਮਜ਼ਬੂਤ ਅਤੇ ਵਿਲੱਖਣ ਬਣਾਓ। ਇਹ ਸਿੱਖਣ ਲਈ ਸਾਡੀ "ਚੰਗੇ ਪਾਸਵਰਡ" ਗਾਈਡ ਪੜ੍ਹੋ

Updated