ਵਿਕਟੋਰੀਆ ਵਿੱਚ ਘੁਟਾਲਿਆਂ ਦੀ ਗਿਣਤੀ ਵੱਧ ਰਹੀ ਹੈ।
Scamwatch (ਸਕੈਮਵਾਚ) ਦੇ ਅਨੁਸਾਰ, ਵਿਕਟੋਰੀਆ ਵਾਸੀਆਂ ਨੂੰ 2023 ਵਿੱਚ ਘੁਟਾਲਿਆਂ ਵਿੱਚ $100 ਮਿਲੀਅਨ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਘੋਟਾਲੇ ਦੀ ਪਛਾਣ ਕਰਨ ਅਤੇ ਪਤਾ ਲਗਾਉਣ ਦਾ ਤਰੀਕਾ ਜਾਣਨਾ ਆਪਣੇ ਆਪ ਨੂੰ ਘੁਟਾਲੇ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।
ਹਾਲਾਂਕਿ ਅਸੀਂ ਇਹ ਸੋਚਦੇ ਹੋ ਸਕਦੇ ਹਾਂ ਕਿ ਅਸੀਂ ਕਦੇ ਵੀ ਕਿਸੇ ਘੁਟਾਲੇ ਦਾ ਸ਼ਿਕਾਰ ਨਹੀਂ ਹੋ ਸਕਦੇ, ਪਰ ਕੋਈ ਵੀ ਵਿਅਕਤੀ ਘੁਟਾਲੇ ਦਾ ਸ਼ਿਕਾਰ ਹੋ ਸਕਦਾ ਹੈ। ਆਸਟ੍ਰੇਲੀਆ ਵਿੱਚ ਰਿਪੋਰਟ ਕੀਤੇ ਹਰ ਚਾਰ ਘੋਟਾਲਿਆਂ ਵਿੱਚੋਂ ਇੱਕ ਵਿਕਟੋਰੀਆ ਵਿੱਚ ਹੋਇਆ ਹੈ।
ਘੁਟਾਲਿਆਂ ਤੋਂ ਸੁਰੱਖਿਅਤ ਰਹਿਣਾ ਸਿੱਖਣਾ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੈ। ਘੁਟਾਲੇ ਦੇ ਸੰਕੇਤਾਂ ਅਤੇ ਆਪਣੇ ਆਪ ਨੂੰ ਔਨਲਾਈਨ ਸੁਰੱਖਿਅਤ ਕਰਨ ਦੇ ਵਿਹਾਰਕ ਤਰੀਕੇ ਸਿੱਖਣ ਲਈ ਅੱਗੇ ਪੜ੍ਹਨਾ ਜਾਰੀ ਰੱਖੋ।
ਘੁਟਾਲਾ ਕੀ ਹੁੰਦਾ ਹੈ?
ਘੁਟਾਲਾ ਇੱਕ ਕਿਸਮ ਦੀ ਠੱਗੀ ਹੁੰਦੀ ਹੈ ਜੋ ਤੁਹਾਨੂੰ ਆਪਣਾ ਪੈਸਾ ਜਾਂ ਨਿੱਜੀ ਜਾਣਕਾਰੀ ਦੇਣ ਨੂੰ ਮਨਾਉਣ ਲਈ ਤਿਆਰ ਕੀਤੀ ਜਾਂਦੀ ਹੈ। ਘੁਟਾਲੇ ਔਨਲਾਈਨ ਅਤੇ ਵਿਅਕਤੀਗਤ ਦੋਵੇਂ ਤਰੀਕਿਆਂ ਨਾਲ ਹੋ ਸਕਦੇ ਹਨ। ਇਸ ਲੇਖ ਵਿੱਚ, ਅਸੀਂ ਔਨਲਾਈਨ ਘੁਟਾਲਿਆਂ 'ਤੇ ਧਿਆਨ ਕੇਂਦਰਿਤ ਕਰਾਂਗੇ।
ਇੱਥੇ ਕਈ ਤਰੀਕੇ ਹਨ ਜਿਸ ਨਾਲ ਕੋਈ ਔਨਲਾਈਨ ਘੁਟਾਲਾ ਚਲਾਉਣ ਵਾਲਾ ਵਿਅਕਤੀ (ਘੁਟਾਲੇਬਾਜ਼) ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਸਕਦਾ ਹੈ। ਉਦਾਹਰਨ ਲਈ:
- ਟੈਕਸਟ ਮੈਸਜ਼
- ਫ਼ੋਨ ਕਾਲਾਂ
- ਈ-ਮੇਲਾਂ
- ਸੋਸ਼ਲ ਮੀਡੀਆ।
ਘਪਲੇਬਾਜ਼ ਤੁਹਾਡਾ ਭਰੋਸਾ ਜਿੱਤਣ ਲਈ ਹਰ ਕਿਸਮ ਦੀਆਂ ਕੋਸ਼ਿਸ਼ਾਂ ਕਰਨਗੇ। ਉਹ ਕੋਈ ਜਾਣ-ਪਹਿਚਾਣ ਵਾਲਾ ਵਿਅਕਤੀ ਹੋਣ ਦਾ ਦਿਖਾਵਾ ਕਰ ਸਕਦੇ ਹਨ, ਜਿਵੇਂ ਕਿ ਮਾਤਾ-ਪਿਤਾ ਜਾਂ ਦੋਸਤ, ਜਾਂ ਕੋਈ ਪ੍ਰਸਿੱਧ ਸੰਸਥਾ ਜਿਵੇਂ ਕਿ ਕੋਈ:
- ਸਰਕਾਰੀ ਸੰਸਥਾ। ਉਦਾਹਰਨ ਲਈ, ਆਸਟ੍ਰੇਲੀਅਨ ਟੈਕਸੇਸ਼ਨ ਦਫ਼ਤਰ।
- ਕਾਨੂੰਨ ਲਾਗੂ ਕਰਨ ਵਾਲੀ ਏਜੰਸੀ। ਉਦਾਹਰਨ ਲਈ, ਪੁਲਿਸ।
- ਯੂਟੀਲਿਟੀ ਕੰਪਨੀ। ਉਦਾਹਰਨ ਲਈ, ਬਿਜਲੀ ਕੰਪਨੀ।
- ਨਿਵੇਸ਼ ਅਤੇ ਕਾਨੂੰਨ ਫਰਮ
- ਬੈਂਕ
- ਦੂਰਸੰਚਾਰ ਪ੍ਰਦਾਤਾ। ਉਦਾਹਰਨ ਲਈ, ਟੈਲਸਟ੍ਰਾ (Telstra) ਜਾਂ ਓਪਟਸ (Optus)।
ਉਹ ਉਹ ਤੁਹਾਡੇ ਬਾਰੇ ਪਹਿਲਾਂ ਹੀ ਜਾਣਦੇ ਕੁੱਝ ਨਿੱਜੀ ਵੇਰਵਿਆਂ ਦਾ ਜ਼ਿਕਰ ਵੀ ਕਰ ਸਕਦੇ ਹਨ, ਜਿਵੇਂ ਕਿ ਤੁਹਾਡਾ ਨਾਮ ਜਾਂ ਬੈਂਕ।
ਆਪਣੇ ਆਪ ਨੂੰ ਘੁਟਾਲਿਆਂ ਤੋਂ ਬਚਾਉਣਾ ਮਹੱਤਵਪੂਰਨ ਕਿਉਂ ਹੈ?
ਆਸਟ੍ਰੇਲੀਆਈ ਲੋਕ ਹਰ ਸਾਲ ਘਪਲਿਆਂ ਵਿੱਚ ਲੱਖਾਂ ਡਾਲਰ ਗਵਾ ਲੈਂਦੇ ਹਨ।
ਘੁਟਾਲਿਆਂ ਦੇ ਸਭ ਤੋਂ ਗੰਭੀਰ ਸਿੱਟਿਆਂ ਵਿੱਚੋਂ ਇੱਕ ਸ਼ਨਾਖ਼ਤ ਦੀ ਚੋਰੀ ਹੈ। ਇਹ ਉਦੋਂ ਹੁੰਦਾ ਹੈ ਜਦੋਂ ਘੁਟਾਲੇਬਾਜ਼ ਤੁਹਾਡੇ ਪੈਸੇ, ਖਾਤਿਆਂ ਜਾਂ ਹੋਰ ਲਾਭਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਤੁਹਾਡੀ ਸ਼ਨਾਖ਼ਤ ਦੀ ਚੋਰੀ ਕਰ ਲੈਂਦੇ ਹਨ।
ਉਦਾਹਰਨ ਵਜੋਂ, ਉਹ:
- ਤੁਹਾਡੇ ਮੌਜੂਦਾ ਖਾਤਿਆਂ, ਜਿਵੇਂ ਕਿ ਤੁਹਾਡੇ ਬੈਂਕ ਖਾਤੇ ਅਤੇ ਸਰਕਾਰੀ ਔਨਲਾਈਨ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ
- ਨਵੇਂ ਖਾਤੇ ਖੋਲ੍ਹ ਸਕਦੇ ਹਨ
- ਤੁਹਾਡੇ ਨਾਮ 'ਤੇ ਕਰਜ਼ੇ ਲੈ ਸਕਦੇ ਹਨ
- ਤੁਹਾਡੇ ਨਾਮ 'ਤੇ ਇਕਰਾਰਨਾਮੇ 'ਤੇ ਦਸਤਖ਼ਤ ਕਰ ਸਕਦੇ ਹਨ
ਆਪਣੇ ਆਪ ਨੂੰ ਘੁਟਾਲਿਆਂ ਤੋਂ ਬਚਾਉਣ ਦਾ ਤਰੀਕਾ ਸਿੱਖਣਾ ਤੁਹਾਡੀ ਜਾਣਕਾਰੀ, ਸ਼ਨਾਖ਼ਤ ਅਤੇ ਪੈਸੇ ਨੂੰ ਘੁਟਾਲੇ ਕਰਨ ਵਾਲਿਆਂ ਤੋਂ ਸੁਰੱਖਿਅਤ ਰੱਖਣ ਵਿੱਚ ਮੱਦਦ ਕਰਦਾ ਹੈ।
ਵਿਕਟੋਰੀਆ ਵਿੱਚ ਹੁੰਦੇ ਆਮ ਘੁਟਾਲੇ
ਵਿਕਟੋਰੀਆ ਵਿੱਚ ਕਈ ਤਰ੍ਹਾਂ ਦੇ ਔਨਲਾਈਨ ਘੁਟਾਲੇ ਹੁੰਦੇ ਹਨ। ਸਭ ਤੋਂ ਆਮ ਘੁਟਾਲੇ ਜਿੰਨ੍ਹਾਂ ਤੋਂ ਸਚੇਤ ਰਹਿਣਾ ਚਾਹੀਦਾ ਹੈ, ਉਹ ਹਨ:
ਟੈਕਸਟ ਮੈਸਜ਼ (SMS) ਘੁਟਾਲੇ
ਇਸ ਕਿਸਮ ਦੇ ਘੁਟਾਲੇ ਵਿੱਚ, ਘੁਟਾਲੇਬਾਜ਼ ਕੋਈ ਹੋਰ ਵਿਅਕਤੀ ਬਣ ਕੇ ਟੈਕਸਟ ਮੈਸੇਜ਼ (SMS) ਭੇਜਦੇ ਹਨ। ਉਹ ਅਕਸਰ ਮੈਸੇਜ਼ ਵਿੱਚ ਇੱਕ ਘੁਟਾਲੇ ਵਾਲੀ ਵੈੱਬਸਾਈਟ ਦਾ ਹਾਈਪਰਲਿੰਕ ਜੋੜ ਦਿੰਦੇ ਹਨ ਤਾਂ ਕਿ ਤੁਸੀਂ ਉਸ ਨੂੰ ਕਲਿੱਕ ਕਰੋ ਅਤੇ ਆਪਣੇ ਬੈਂਕ ਜਾਂ ਨਿੱਜੀ ਵੇਰਵੇ ਪ੍ਰਦਾਨ ਕਰੋ।
ਫ਼ੋਨ ਘੁਟਾਲੇ
ਜੇਕਰ ਤੁਹਾਨੂੰ ਕਦੇ ਵੀ ਕਿਸੇ ਹੋਰ ਵਿਅਕਤੀ ਦੇ ਹੋਣ ਦਾ ਦਿਖਾਵਾ ਕਰਨ ਵਾਲੇ ਕਿਸੇ ਵਿਅਕਤੀ ਵੱਲੋਂ ਫ਼ੋਨ ਕਾਲ ਪ੍ਰਾਪਤ ਹੋਈ ਹੈ, ਤਾਂ ਇਹ ਸੰਭਾਵੀ ਤੌਰ 'ਤੇ ਇੱਕ ਫ਼ੋਨ ਘੁਟਾਲਾ ਸੀ। ਫ਼ੋਨ ਘੋਟਾਲੇ ਤੁਹਾਨੂੰ ਆਪਣੇ ਨਿੱਜੀ ਜਾਂ ਵਿੱਤੀ ਵੇਰਵਿਆਂ ਨੂੰ ਘੁਟਾਲੇ ਕਰਨ ਵਾਲੇ ਨਾਲ ਸਾਂਝਾ ਕਰਨ ਲਈ, ਜਾਂ ਉਹਨਾਂ ਨੂੰ ਤੁਹਾਡੇ ਕੰਪਿਊਟਰ ਤੱਕ ਰਿਮੋਟ ਪਹੁੰਚ ਦੇਣ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਹਨ।
ਈ-ਮੇਲ ਘੁਟਾਲੇ
ਘੁਟਾਲੇ ਵਾਲੀ ਈ-ਮੇਲ ਇੱਕ ਅਜਿਹੀ ਈ-ਮੇਲ ਹੁੰਦੀ ਹੈ ਜਿਸਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਇਹ ਕਿਸੇ ਜਾਇਜ਼ ਸੰਸਥਾ ਦੁਆਰਾ ਭੇਜੀ ਗਈ ਲੱਗੇ। ਇਹ ਪਛਾਣਨਾ ਔਖਾ ਹੋ ਸਕਦਾ ਹੈ ਕਿ ਉਹ ਜਾਅਲੀ ਹਨ ਕਿਉਂਕਿ ਇਸ ਵਿੱਚ ਅਸਲ ਸੰਸਥਾ ਦਾ ਲੋਗੋ ਜਾਂ ਅਸਲ ਵਰਗਾ ਈਮੇਲ ਐਡਰੈੱਸ ਹੋ ਸਕਦਾ ਹੈ। ਇਨ੍ਹਾਂ ਵਿੱਚ ਅਜਿਹੇ ਲਿੰਕ ਜਾਂ ਅਟੈਚਮੈਂਟ ਹੋ ਸਕਦੇ ਹਨ ਜਿਨ੍ਹਾਂ ਨੂੰ ਕਲਿੱਕ ਕਰਨ 'ਤੇ, ਘੁਟਾਲੇਬਾਜ਼ ਲਈ ਤੁਹਾਡੀ ਨਿੱਜੀ ਜਾਣਕਾਰੀ ਜਾਂ ਪੈਸੇ ਨੂੰ ਚੋਰੀ ਕਰਨਾ ਆਸਾਨ ਹੋ ਜਾਵੇਗਾ।
ਸੋਸ਼ਲ ਮੀਡੀਆ ਘੁਟਾਲੇ
ਘੁਟਾਲੇਬਾਜ਼ ਤੁਹਾਨੂੰ ਠੱਗਣ ਲਈ ਤੁਹਾਨੂੰ ਆਪਣੀ ਮਹੱਤਵਪੂਰਨ ਜਾਣਕਾਰੀ ਉਨ੍ਹਾਂ ਨੂੰ ਦੇਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਵੀ ਕਰ ਸਕਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਚੈਨਲਾਂ, ਮੈਸੇਜਿੰਗ ਪਲੇਟਫਾਰਮਾਂ ਅਤੇ ਐਪਾਂ 'ਤੇ ਜਾਅਲੀ ਪ੍ਰੋਫਾਈਲਾਂ ਬਣਾ ਕੇ ਕਿਸੇ ਸੰਸਥਾ ਜਾਂ ਜਾਣ-ਪਛਾਣ ਵਾਲਾ ਵਿਅਕਤੀ ਹੋਣ ਦਾ ਦਿਖਾਵਾ ਕਰਦੇ ਹਨ।
ਵੈੱਬਸਾਈਟ ਘੁਟਾਲੇ
ਇੱਕ ਹੋਰ ਆਮ ਘੁਟਾਲੇ ਵਿੱਚ ਇੱਕ ਜਾਅਲੀ ਵੈੱਬਸਾਈਟ ਬਣਾਉਣਾ ਸ਼ਾਮਿਲ ਹੈ ਜੋ ਕਿ ਕਿਸੇ ਪ੍ਰਸਿੱਧ ਬ੍ਰਾਂਡ ਵਰਗੀ ਦਿਖਾਈ ਦਿੰਦੀ ਹੈ। ਘੁਟਾਲੇਬਾਜ਼ ਵੈੱਬਸਾਈਟਾਂ ਨੂੰ ਵਧੇਰੇ ਭਰੋਸੇਮੰਦ ਬਣਾਉਣ ਲਈ ਮਸ਼ਹੂਰ ਲੋਕਾਂ ਵੱਲੋਂ ਕੀਤੀਆਂ ਜਾਅਲੀ ਸਮੀਖਿਆਵਾਂ ਜਾਂ ਪ੍ਰਮਾਣ-ਪੱਤਰਾਂ ਨੂੰ ਸ਼ਾਮਿਲ ਕਰ ਸਕਦੇ ਹਨ।
ਕਿਸੇ ਘੁਟਾਲੇ ਦੇ ਆਮ ਸੰਕੇਤ
ਇਹ ਜਾਣਦੇ ਹੋਣਾ ਕਿ ਘੁਟਾਲਿਆਂ ਦੀ ਪਛਾਣ ਕਿਵੇਂ ਕਰਨੀ ਹੈ, ਤੁਹਾਡੀ ਉਨ੍ਹਾਂ ਤੋਂ ਬਚਣ ਵਿੱਚ ਮੱਦਦ ਕਰੇਗਾ। ਘੋਟਾਲੇ ਦੀਆਂ ਧਿਆਨ ਰੱਖਣ ਯੋਗ ਆਮ ਨਿਸ਼ਾਨੀਆਂ ਬਾਰੇ ਪਤਾ ਲਗਾਉਣ ਲਈ ਅੱਗੇ ਪੜ੍ਹਨਾ ਜਾਰੀ ਰੱਖੋ:
ਇਸਦਾ ਸੱਚ ਹੋਣਾ ਬਹੁਤ ਵਧੀਆ ਲੱਗਦਾ ਹੈ।
ਜੇਕਰ ਕੋਈ ਤੁਹਾਨੂੰ ਪੈਸੇ ਕਮਾਉਣ ਜਾਂ ਬਚਾਉਣ ਦਾ ਬਹੁਤ ਵਧੀਆ ਮੌਕਾ ਦੇਣ ਬਾਰੇ ਤੁਹਾਡੇ ਨਾਲ ਸੰਪਰਕ ਕਰਦਾ ਹੈ, ਤਾਂ ਇਹ ਇੱਕ ਘੁਟਾਲਾ ਹੋ ਸਕਦਾ ਹੈ।
ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੀ ਮੱਦਦ ਕਰਨ ਲਈ ਕਿਹਾ ਜਾਂਦਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ ਹੋ।
ਇਹ ਇੱਕ ਘੁਟਾਲੇ ਦਾ ਮਜ਼ਬੂਤ ਨਿਸ਼ਾਨੀ ਹੈ ਕਿ ਜੇਕਰ ਕੋਈ ਤੁਹਾਡੇ ਕੋਲ ਕੋਈ ਦੁੱਖ ਭਰੀ ਕਹਾਣੀ ਲੈ ਕੇ ਵਿੱਤੀ ਮੱਦਦ ਮੰਗਣ ਲਈ ਪਹੁੰਚ ਕਰਦਾ ਹੈ।
ਇਸ ਵਿੱਚ ਲਿੰਕ ਜਾਂ ਅਟੈਚਮੈਂਟ ਹਨ।
ਘੁਟਾਲੇਬਾਜ਼ ਅਕਸਰ ਤੁਹਾਡੀ ਜਾਣਕਾਰੀ ਜਾਂ ਪੈਸੇ ਚੋਰੀ ਕਰਨ ਲਈ ਈਮੇਲਾਂ ਜਾਂ ਟੈਕਸਟ ਮੈਸਜ਼ਾਂ ਵਿੱਚ ਠੱਗੀ ਕਰਨ ਵਾਲੇ ਲਿੰਕ ਜਾਂ ਅਟੈਚਮੈਂਟ ਦੀ ਵਰਤੋਂ ਕਰਦੇ ਹਨ।
ਤੁਹਾਡੇ 'ਤੇ ਤੁਰੰਤ ਕਾਰਵਾਈ ਕਰਨ ਲਈ ਦਬਾਅ ਪਾਇਆ ਜਾਂਦਾ ਹੈ।
ਜਿਵੇਂ ਕਿ ਉੱਪਰ ਦੱਸੇ ਮਾਮਲੇ ਦਿਖਾਉਂਦੇ ਹਨ, ਘੁਟਾਲੇਬਾਜ਼ ਅਕਸਰ ਤੁਹਾਨੂੰ ਜਲਦਬਾਜ਼ੀ ਕਰਨ ਲਈ ਮਜ਼ਬੂਰ ਕਰਦੇ ਹਨ। ਉਹ ਅਜਿਹਾ ਇਸ ਲਈ ਕਰਦੇ ਹਨ ਤਾਂ ਕਿ ਤੁਹਾਡੇ ਕੋਲ ਚੀਜ਼ਾਂ ਬਾਰੇ ਸੋਚਣ ਦਾ ਸਮਾਂ ਨਾ ਹੋਵੇ। ਉਹ ਤੁਹਾਨੂੰ ਇਹ ਕਹਿ ਕੇ ਫਸਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਤੁਸੀਂ ਕੁੱਝ ਖੁੰਝਾ ਬੈਠੋਗੇ। ਉਹ ਇਹ ਵੀ ਕਹਿ ਸਕਦੇ ਹਨ ਕਿ ਜੇ ਤੁਸੀਂ ਜਲਦੀ ਕਾਰਵਾਈ ਨਹੀਂ ਕੀਤੀ ਤਾਂ ਕੁੱਝ ਬੁਰਾ ਹੋ ਸਕਦਾ ਹੈ।
ਯਾਦ ਰੱਖੋ:
- ਬੈਂਕ ਕਦੇ ਵੀ ਤੁਹਾਨੂੰ ਤੁਰੰਤ ਪੈਸੇ ਟ੍ਰਾਂਸਫਰ ਕਰਨ ਲਈ ਨਹੀਂ ਕਹੇਗਾ।
- ਕੋਈ ਸਰਕਾਰੀ ਸੰਸਥਾ ਕਦੇ ਵੀ ਔਨਲਾਈਨ ਸੇਵਾਵਾਂ, ਜਿਵੇਂ ਕਿ myGov ਵਿੱਚ ਲੌਗਇਨ ਕਰਨ ਲਈ ਲਿੰਕ ਵਾਲਾ ਟੈਕਸਟ ਮੈਸਜ਼ ਜਾਂ ਈਮੇਲ ਨਹੀਂ ਭੇਜੇਗੀ।
ਤੁਹਾਨੂੰ ਕਿਸੇ ਅਸਾਧਾਰਨ ਤਰੀਕੇ ਨਾਲ ਭੁਗਤਾਨ ਕਰਨ ਲਈ ਕਿਹਾ ਜਾਂਦਾ ਹੈ
ਕਿਸੇ ਘੁਟਾਲੇ ਦੀ ਇੱਕ ਮੁੱਖ ਨਿਸ਼ਾਨੀ ਇਹ ਵੀ ਹੈ ਕਿ ਤੁਹਾਨੂੰ ਅਸਾਧਾਰਨ ਤਰੀਕੇ ਨਾਲ ਭੁਗਤਾਨ ਕਰਨ ਲਈ ਕਿਹਾ ਗਿਆ ਹੈ ਜਿਵੇਂ ਕਿ:
- ਪਹਿਲਾਂ ਤੋਂ ਪੈਸੇ ਪਾਏ ਗਏ ਡੈਬਿਟ ਕਾਰਡ ਰਾਹੀਂ
- iTunes ਗਿਫ਼ਟ ਕਾਰਡ ਰਾਹੀਂ
- ਵਰਚੁਅਲ ਮੁਦਰਾ ਰਾਹੀਂ (ਉਦਾਹਰਨ ਲਈ, ਬਿਟਕੋਇਨ)।
ਘੁਟਾਲੇਬਾਜ਼ ਤੁਹਾਨੂੰ ਇਹ ਭੁਗਤਾਨ ਤਰੀਕੇ ਇਸ ਲਈ ਵਰਤਣ ਲਈ ਕਹਿੰਦੇ ਹਨ ਕਿਉਂਕਿ ਇੱਕ ਵਾਰ ਜਦੋਂ ਉਹ ਪੈਸੇ ਖ਼ਰਚ ਲੈਣਗੇ, ਤਾਂ ਇਹ ਸਦਾ ਲਈ ਗਾਇਬ ਹੋ ਜਾਣਗੇ। ਇਹ ਤਰੀਕੇ ਘੁਟਾਲੇਬਾਜ਼ਾਂ ਲਈ ਅਣਜਾਣ ਰਹਿਣ ਲਈ ਵੀ ਅਸਾਨ ਬਣਾਉਂਦੇ ਹਨ।
ਤੁਹਾਨੂੰ PayIDs ਜਾਂ ਨਵਾਂ ਖਾਤਾ ਬਣਾਉਣ ਲਈ ਕਿਹਾ ਜਾਂਦਾ ਹੈ।
ਜੇਕਰ ਕੋਈ ਤੁਹਾਨੂੰ PayID ਦੀ ਵਰਤੋਂ ਕਰਕੇ ਜਾਂ ਨਵਾਂ ਬੈਂਕ ਬਣਾਕੇ ਭੁਗਤਾਨ ਕਰਨ ਜਾਂ ਪ੍ਰਾਪਤ ਕਰਨ ਲਈ ਕਹਿੰਦਾ ਹੈ, ਤਾਂ ਸਾਵਧਾਨੀ ਵਰਤੋਂ। ਬਹੁਤ ਸਾਰੇ 'PayID ਘੁਟਾਲੇ' ਹੋ ਰਹੇ ਹਨ।
PayID ਇੱਕ ਕਾਨੂੰਨੀ ਅਤੇ ਮੁਫ਼ਤ ਭੁਗਤਾਨ ਦਾ ਤਰੀਕਾ ਹੈ ਜੋ ਬੈਂਕ ਖਾਤੇ ਅਤੇ BSB ਨੰਬਰਾਂ ਨੂੰ ਯਾਦ ਰੱਖਣ ਦੀ ਲੋੜ ਨੂੰ ਘਟਾਉਂਦਾ ਹੈ। ਇਹ ਬੈਂਕ ਖਾਤੇ ਨਾਲ ਲਿੰਕ ਕੀਤੇ ਪਛਾਣਕਰਤਾ ਵਜੋਂ ਮੋਬਾਈਲ ਨੰਬਰ, ਈਮੇਲ ਪਤਾ, ਜਾਂ ABN ਦੀ ਵਰਤੋਂ ਕਰਕੇ ਪੈਸੇ ਟ੍ਰਾਂਸਫਰ ਕਰਨ ਦੀ ਆਗਿਆ ਦੇ ਕੇ ਅਜਿਹਾ ਕਰਦਾ ਹੈ।
ਯਾਦ ਰੱਖੋ:
- ਕਿਸੇ ਚੀਜ਼ ਲਈ ਭੁਗਤਾਨ ਕਰਨ ਲਈ PayID ਦੀ ਵਰਤੋਂ ਕਰਦੇ ਸਮੇਂ, ਜਾਂਚ ਕਰੋ ਕਿ ਖਾਤਾ ਧਾਰਕ ਦਾ ਨਾਮ ਉਸ ਵਿਅਕਤੀ ਦੇ ਨਾਮ ਨਾਲ ਮੇਲ ਖਾਂਦਾ ਹੈ ਜਿਸਨੂੰ ਤੁਸੀਂ ਭੁਗਤਾਨ ਕਰਨ ਦੀ ਸੋਚ ਰਹੇ ਹੋ।
- PayID ਕਦੇ ਵੀ ਤੁਹਾਡੇ ਨਾਲ ਸਿੱਧੇ ਤੌਰ 'ਤੇ ਸੰਪਰਕ ਨਹੀਂ ਕਰੇਗੀ।
- PayID ਇੱਕ ਮੁਫ਼ਤ ਸੇਵਾ ਹੈ, ਇਸ ਲਈ ਤੁਹਾਨੂੰ ਕਦੇ ਵੀ 'ਆਪਣੇ PayID ਖਾਤੇ ਨੂੰ ਅੱਪਗ੍ਰੇਡ ਕਰਨ' ਜਾਂ PayID ਦੀ ਵਰਤੋਂ ਕਰਨ ਲਈ ਕੋਈ ਫ਼ੀਸ ਅਦਾ ਕਰਨ ਲਈ ਨਹੀਂ ਕਿਹਾ ਜਾਵੇਗਾ।
ਇਸੇ ਤਰ੍ਹਾਂ, ਤੁਹਾਡਾ ਬੈਂਕ 'ਤੁਹਾਡੇ ਪੈਸੇ ਸੁਰੱਖਿਅਤ ਰੱਖਣ' ਜਾਂ ਭੁਗਤਾਨ ਕਰਨ ਜਾਂ ਪ੍ਰਾਪਤ ਕਰਨ ਲਈ ਨਵਾਂ ਖਾਤਾ ਖੋਲ੍ਹਣ ਲਈ ਕਦੇ ਵੀ ਤੁਹਾਡੇ ਨਾਲ ਸੰਪਰਕ ਨਹੀਂ ਕਰੇਗਾ।
ਆਪਣੇ ਆਪ ਨੂੰ ਠੱਗੀ ਤੋਂ ਬਚਾਓ।
ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੋਈ ਵੀ ਵਿਅਕਤੀ ਘੁਟਾਲੇ ਦਾ ਸ਼ਿਕਾਰ ਹੋ ਸਕਦਾ ਹੈ। ਘੁਟਾਲੇ ਦਿਨ-ਬ-ਦਿਨ ਹੋਰ ਗੁੰਝਲਦਾਰ ਹੁੰਦੇ ਜਾ ਰਹੇ ਹਨ, ਅਤੇ ਹਰ ਰੋਜ਼ ਨਵੇਂ ਕਿਸਮ ਦੇ ਘੁਟਾਲੇ ਬਣਾਏ ਜਾਂਦੇ ਹਨ।
ਇਹ ਸਾਡੇ ਸਾਰਿਆਂ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਆਪ ਨੂੰ ਘੁਟਾਲਿਆਂ ਤੋਂ ਬਚਾਉਣ ਲਈ ਸਰਗਰਮ ਪਹੁੰਚ ਅਪਣਾਈਏ।
ਚੰਗੀ ਖ਼ਬਰ ਇਹ ਹੈ ਕਿ ਇੱਥੇ ਬਹੁਤ ਸਾਰੇ ਆਸਾਨ ਅਤੇ ਪ੍ਰਭਾਵਸ਼ਾਲੀ ਸੁਝਾਅ ਹਨ ਜੋ ਤੁਸੀਂ ਅਪਣਾ ਸਕਦੇ ਹੋ:
ਕਦੇ ਵੀ ਆਪਣੇ ਆਪ ਲਿੰਕਾਂ 'ਤੇ ਕਲਿੱਕ ਨਾ ਕਰੋ
ਇਸਦੀ ਬਜਾਏ:
- ਜਾਂਚ ਕਰੋ ਕਿ ਕੀ ਭੇਜਣ ਵਾਲਾ ਅਸਲ ਵਿੱਚ ਉਹੀ ਹੈ ਜੋ ਉਹ ਕਹਿੰਦੇ ਹਨ ਕਿ ਉਹ ਹਨ। ਤੁਸੀਂ ਅਜਿਹਾ ਉਸ ਸੰਸਥਾ ਜਾਂ ਵਿਅਕਤੀ ਨੂੰ ਉਸ ਫ਼ੋਨ ਨੰਬਰ 'ਤੇ ਵਾਪਸ ਕਾਲ ਕਰਕੇ ਕਰ ਸਕਦੇ ਹੋ ਕਿ ਜੋ ਤੁਸੀਂ ਆਪ ਖੁਦ (ਉਨ੍ਹਾਂ ਦੀ ਵੈੱਬਸਾਈਟ 'ਤੇ ਜਾ ਕੇ ਜਾਂ ਤੁਹਾਡੀ ਸੰਪਰਕ ਸੂਚੀ ਵਿੱਚੋਂ) ਇਹ ਚੈੱਕ ਕਰਨ ਲਈ ਲੱਭਿਆ ਹੋਵੇ ਕਿ ਉਹ ਸੁਨੇਹਾ ਸੱਚਮੁੱਚ ਸਹੀ ਸੀ।
- ਉਸ ਜਾਣਕਾਰੀ ਜਾਂ ਲਿੰਕ ਨੂੰ ਖੁਦ ਖੋਜੋ। ਤੁਸੀਂ ਅਜਿਹਾ ਉਸ ਸੰਸਥਾ ਦੀ ਅਧਿਕਾਰਤ ਵੈੱਬਸਾਈਟ 'ਤੇ ਖੋਜ ਕਰਕੇ ਜਾਂ ਅਧਿਕਾਰਤ ਐਪ ਜਾਂ ਪੋਰਟਲ ਦੀ ਵਰਤੋਂ ਕਰਕੇ ਕਰ ਸਕਦੇ ਹੋ।
ਕਦੇ ਵੀ ਮੈਸਜ਼ਾਂ ਦਾ ਆਪਣੇ ਆਪ ਜਵਾਬ ਨਾ ਦਿਓ
ਇਸਦੀ ਬਜਾਏ:
- ਉਸ ਵਿਅਕਤੀ ਜਾਂ ਸੰਸਥਾ ਨੂੰ ਉਸ ਫ਼ੋਨ ਨੰਬਰ 'ਤੇ ਵਾਪਸ ਕਾਲ ਕਰੋ ਜੋ ਤੁਸੀਂ ਆਪ ਖੁਦ ਖੋਜਿਆ ਸੀ।
ਉਸ ਹਰ ਗੱਲ 'ਤੇ ਵਿਸ਼ਵਾਸ ਨਾ ਕਰੋ, ਜੋ ਤੁਸੀਂ ਪੜ੍ਹਦੇ ਹੋ
ਘੁਟਾਲੇਬਾਜ਼ ਤੁਹਾਨੂੰ ਉਹਨਾਂ ਲਈ ਤਰਸ ਲਿਆਉਣ ਦੀ ਕੋਸ਼ਿਸ਼ ਕਰ ਸਕਦੇ ਹਨ ਤਾਂ ਜੋ ਤੁਸੀਂ ਉਹਨਾਂ ਦੀ ਮੱਦਦ ਕਰਨ ਲਈ ਤਿਆਰ ਹੋ ਜਾਵੋ। ਇਸ ਲਈ ਤੁਹਾਨੂੰ ਪੈਸੇ ਲਈ ਆਈ ਕਿਸੇ ਵੀ ਬੇਨਤੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਜੇਕਰ ਤੁਸੀਂ ਕਿਸੇ ਬੇਨਤੀ ਜਾਂ ਕਹਾਣੀ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰ ਸਕਦੇ ਹੋ, ਤਾਂ ਕਦੇ ਵੀ ਉਹਨਾਂ ਨੂੰ ਉਸ ਤੋਂ ਵੱਧ ਪੈਸਾ ਨਾ ਦਿਓ ਜਿੰਨਾ ਤੁਸੀਂ ਗੁਆਉਣ ਦੇ ਲਈ ਤਿਆਰ ਹੋ।
ਆਪਣੇ ਮਨ ਦੀ ਆਵਾਜ਼ 'ਤੇ ਭਰੋਸਾ ਕਰੋ
ਜੇਕਰ ਕੁੱਝ ਸਹੀ ਨਹੀਂ ਲੱਗਦਾ, ਤਾਂ ਇਹ ਸ਼ਾਇਦ ਸਹੀ ਨਹੀਂ ਹੈ। ਜੇਕਰ ਤੁਹਾਨੂੰ ਪੂਰਾ ਯਕੀਨ ਨਹੀਂ ਹੈ, ਤਾਂ ਕਦੇ ਵੀ ਆਪਣਾ ਪੈਸਾ ਜਾਂ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਜਦੋਂ ਤੁਹਾਨੂੰ ਸ਼ੱਕ ਹੁੰਦਾ ਹੈ, ਤਾਂ ਘੁਟਾਲੇ ਦੇ ਸ਼ਿਕਾਰ ਹੋਣ ਤੋਂ ਬਚਣ ਲਈ ਉਸ ਫ਼ੋਨ ਨੂੰ ਕੱਟਣਾ ਜਾਂ ਮੈਸਜ਼ ਨੂੰ ਮਿਟਾਉਣਾ ਬਿਹਤਰ ਹੈ।
ਘੁਟਾਲੇਬਾਜ਼ ਤੁਹਾਡੇ ਚੰਗੇ ਸੁਭਾਅ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ।
ਜੇਕਰ ਮੇਰੇ ਨਾਲ ਘੁਟਾਲਾ ਹੋਇਆ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਘੁਟਾਲਾ ਹੋਣਾ ਇੱਕ ਡਰਾਉਣਾ ਅਤੇ ਉਲਝਣ ਵਾਲਾ ਤਜਰਬਾ ਹੋ ਸਕਦਾ ਹੈ ਜੋ ਕਿਸੇ ਨਾਲ ਵੀ ਹੋ ਸਕਦਾ ਹੈ।
ਤੁਸੀਂ ਸ਼ਰਮਿੰਦਾ ਜਾਂ ਦੋਸ਼ੀ ਮਹਿਸੂਸ ਕਰ ਸਕਦੇ ਹੋ, ਜੋ ਕਿ ਇੱਕ ਪੂਰੀ ਤਰ੍ਹਾਂ ਆਮ ਪ੍ਰਤੀਕਿਰਿਆ ਹੈ। ਇਸ ਬਾਰੇ ਸਭ ਤੋਂ ਵਧੀਆ ਚੀਜ਼ ਜੋ ਤੁਸੀਂ ਕਰ ਸਕਦੇ ਹੋ ਉਹ ਹੈ ਸ਼ਾਂਤ ਰਹਿਣਾ ਅਤੇ ਜਿੰਨੀ ਜਲਦੀ ਹੋ ਸਕੇ ਮੱਦਦ ਮੰਗਣਾ। ਜਿੰਨੀ ਜਲਦੀ ਤੁਸੀਂ ਕਿਸੇ ਘੁਟਾਲੇ ਨੂੰ ਰੋਕਣ ਲਈ ਕਾਰਵਾਈ ਕਰੋਗੇ, ਤੁਹਾਡੇ ਹੋਏ ਨੁਕਸਾਨ ਨੂੰ ਘੱਟ ਕਰਨ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੋਵੇਗੀ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਘੁਟਾਲਾ ਹੋਇਆ ਹੈ ਜਾਂ ਕੋਈ ਚੀਜ਼ 100% ਸਹੀ ਨਹੀਂ ਹੈ, ਤਾਂ ਤੁਸੀਂ ਇਹਨਾਂ 3 ਕਦਮਾਂ ਦੀ ਪਾਲਣਾ ਕਰ ਸਕਦੇ ਹੋ:
1. ਤੁਰੰਤ ਕਾਰਵਾਈ ਕਰੋ
- ਆਪਣੇ ਬੈਂਕ ਨਾਲ ਸੰਪਰਕ ਕਰੋ: ਆਪਣੇ ਬੈਂਕ (ਜਾਂ ਉਹ ਵਿੱਤੀ ਸੰਸਥਾ ਜਿਸਦੀ ਵਰਤੋਂ ਤੁਸੀਂ ਭੁਗਤਾਨ ਕਰਨ ਲਈ ਕੀਤੀ ਸੀ, ਜਿਵੇਂ ਕਿ PayPal ਜਾਂ Western Union) ਨੂੰ ਦੱਸੋ ਕਿ ਤੁਸੀਂ ਠੱਗੀ ਦਾ ਸ਼ਿਕਾਰ ਹੋ ਚੁੱਕੇ ਹੋ ਅਤੇ ਕਿਸੇ ਵੀ ਭੁਗਤਾਨ ਨੂੰ ਰੋਕਣ ਲਈ ਕਹੋ।
- ਪੈਸੇ ਭੇਜਣਾ ਬੰਦ ਕਰੋ: ਜਦੋਂ ਤੱਕ ਤੁਸੀਂ 100% ਨਿਸ਼ਚਤ ਨਹੀਂ ਹੋ ਜਾਂਦੇ ਕਿ ਇਹ ਕੋਈ ਘੁਟਾਲਾ ਨਹੀਂ ਹੈ, ਉਦੋਂ ਤੱਕ ਹੋਰ ਪੈਸੇ ਨਾ ਭੇਜੋ।
- ਆਪਣੇ ਪਾਸਵਰਡ ਬਦਲੋ: ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਘੁਟਾਲੇਬਾਜ਼ ਕੋਲ ਤੁਹਾਡੇ ਔਨਲਾਈਨ ਖਾਤਿਆਂ ਤੱਕ ਪਹੁੰਚ ਹੋ ਸਕਦੀ ਹੈ, ਉਨ੍ਹਾਂ ਖਾਤਿਆਂ ਦੇ ਪਾਸਵਰਡ ਤੁਰੰਤ ਬਦਲੋ। ਜੇਕਰ ਤੁਸੀਂ ਇੱਕ ਤੋਂ ਵੱਧ ਖਾਤਿਆਂ 'ਤੇ ਇੱਕੋ ਪਾਸਵਰਡ ਦੀ ਵਰਤੋਂ ਕੀਤੀ ਹੈ, ਤਾਂ ਉਨ੍ਹਾਂ ਖਾਤਿਆਂ ਨੂੰ ਵੀ ਅੱਪਡੇਟ ਕਰਨਾ ਯਕੀਨੀ ਬਣਾਓ। ਆਪਣੇ ਖਾਤਿਆਂ ਵਿੱਚ ਵਾਧੂ ਸੁਰੱਖਿਆ ਜੋੜਨ ਲਈ ਤੁਹਾਨੂੰ ਮਲਟੀ-ਫੈਕਟਰ ਪੁਸ਼ਟੀਕਰਨ (MFA) ਨੂੰ ਵੀ ਚਾਲੂ ਕਰਨਾ ਚਾਹੀਦਾ ਹੈ।
- ਆਪਣੀ ਸ਼ਨਾਖ਼ਤ ਦੀ ਸੁਰੱਖਿਆ ਕਰੋ: ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਘੁਟਾਲੇਬਾਜ਼ ਨੇ ਤੁਹਾਡੀ ਸ਼ਨਾਖ਼ਤ ਚੋਰੀ ਕਰ ਲਈ ਹੈ, ਤਾਂ IDCARE ਨਾਲ ਸੰਪਰਕ ਕਰੋ। ਇਹ ਇੱਕ ਗ਼ੈਰ-ਲਾਭਕਾਰੀ ਸੰਸਥਾ ਹੈ ਜੋ ਸਹਾਇਤਾ ਪ੍ਰਦਾਨ ਕਰਦੀ ਹੈ ਜੇਕਰ ਤੁਹਾਡੀ ਸ਼ਨਾਖ਼ਤ ਜਾਣਕਾਰੀ ਚੋਰੀ ਹੋ ਗਈ ਜਾਂ ਉਸਦੀ ਦੁਰਵਰਤੋਂ ਕੀਤੀ ਗਈ ਹੈ।
ਉਸਤੋਂ ਬਾਅਦ ਵਿੱਚ ਹੋਣ ਵਾਲੇ ਘੁਟਾਲਿਆਂ ਪ੍ਰਤੀ ਸੁਚੇਤ ਰਹੋ
ਘੁਟਾਲੇਬਾਜ਼ ਅਕਸਰ ਲੋਕਾਂ ਨੂੰ ਦੁਬਾਰਾ ਠੱਗਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਤੁਹਾਡੇ ਨਾਲ ਘੁਟਾਲਾ ਹੋਇਆ ਹੈ, ਤਾਂ ਨਵੇਂ ਘੁਟਾਲਿਆਂ ਪ੍ਰਤੀ ਸੁਚੇਤ ਰਹੋ, ਜਿਵੇਂ ਕਿ ਕੋਈ ਵਿਅਕਤੀ ਤੁਹਾਡੇ ਪੈਸੇ ਵਾਪਸ ਲੈਣ ਵਿੱਚ ਤੁਹਾਡੀ ਮੱਦਦ ਕਰਨ ਦੀ ਪੇਸ਼ਕਸ਼ ਕਰੇ।
2. ਸਹਾਇਤਾ ਲਓ
ਘੁਟਾਲਾ ਹੋਣਾ ਇੱਕ ਬਹੁਤ ਹੀ ਬੁਰਾ ਅਨੁਭਵ ਹੈ।
ਤੁਸੀਂ ਆਪਣੇ ਅਨੁਭਵ ਬਾਰੇ ਕਿਸੇ ਨਾਲ ਗੱਲ ਕਰਨਾ ਚਾਹ ਸਕਦੇ ਹੋ ਜਾਂ ਕੁੱਝ ਵਾਧੂ ਮਾਰਗਦਰਸ਼ਨ ਪ੍ਰਾਪਤ ਕਰਨਾ ਚਾਹ ਸਕਦੇ ਹੋ। ਤੁਹਾਡੀ ਸਹਾਇਤਾ ਲਈ ਉਪਲਬਧ ਹੋਰ ਸਰੋਤਾਂ ਲਈ ਸਾਡੇ 'ਸਹਾਇਤਾ ਲਓ' ਪੰਨੇ 'ਤੇ ਜਾਓ।
3. ਘੁਟਾਲੇ ਦੀ ਰਿਪੋਰਟ ਕਰੋ
ਇੱਕ ਵਾਰ ਜਦੋਂ ਤੁਸੀਂ ਉਪਰੋਕਤ ਕੰਮ ਕਰ ਲੈਂਦੇ ਹੋ, ਤਾਂ ਤੁਸੀਂ ਆਸਟ੍ਰੇਲੀਅਨ ਸਰਕਾਰ ਦੁਆਰਾ ਚਲਾਈਆਂ ਜਾਣ ਵਾਲੀਆਂ ਸਹਾਇਤਾ ਸੇਵਾਵਾਂ ਨੂੰ ਘੁਟਾਲੇ ਦੀ ਰਿਪੋਰਟ ਕਰਨਾ ਚਾਹ ਸਕਦੇ ਹੋ:
ReportCyber: ਜੇਕਰ ਤੁਸੀਂ ਕਿਸੇ ਘੁਟਾਲੇ ਲਈ ਨਿੱਜੀ ਜਾਣਕਾਰੀ ਜਾਂ ਪੈਸੇ ਗੁਆ ਚੁੱਕੇ ਹੋ, ਤਾਂ ਤੁਸੀਂ ReportCyber ਨੂੰ ਇਸਦੀ ਰਿਪੋਰਟ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ 24/7 ਇਸ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ: 1300 292 371 । ਤੁਹਾਡੀ ਰਿਪੋਰਟ ਨੂੰ ਸਿੱਧਾ ਸੰਬੰਧਿਤ ਕਾਨੂੰਨੀ ਕਾਰਵਾਈ ਕਰਨ ਵਾਲੀ ਏਜੰਸੀ ਨੂੰ ਭੇਜਿਆ ਜਾਵੇਗਾ।
Scamwatch: ਜੇਕਰ ਤੁਸੀਂ Scamwatch ਨੂੰ ਕਿਸੇ ਸ਼ੱਕੀ ਘੁਟਾਲੇ ਦੀ ਰਿਪੋਰਟ ਕਰਦੇ ਹੋ, ਤਾਂ ਉਹ ਘੁਟਾਲੇ ਦੀ ਵੈੱਬਸਾਈਟ, ਇਸ਼ਤਿਹਾਰ ਜਾਂ ਸੰਪਰਕ ਵੇਰਵਿਆਂ ਨੂੰ ਹਟਾਉਣ ਲਈ ਹੋਰ ਸੰਸਥਾਵਾਂ ਨਾਲ ਮਿਲਕੇ ਕੰਮ ਕਰਨਗੇ।
ਧਿਆਨ ਵਿੱਚ ਰੱਖੋ ਕਿ ਪੁਲਿਸ ਦੁਆਰਾ ਸਾਰੀਆਂ ਰਿਪੋਰਟਾਂ ਦੀ ਜਾਂਚ ਨਹੀਂ ਕੀਤੀ ਜਾਵੇਗੀ।
ਘੁਟਾਲੇ ਦੀ ਰਿਪੋਰਟ ਕਰਕੇ, ਤੁਸੀਂ ਘੁਟਾਲੇਬਾਜ਼ਾਂ ਨੂੰ ਹੋਰ ਲੋਕਾਂ ਨਾਲ ਧੋਖਾ ਕਰਨ ਤੋਂ ਰੋਕਣ ਵਿੱਚ ਮੱਦਦ ਕਰੋਗੇ। ਤੁਸੀਂ ਸਾਰੇ ਵਿਕਟੋਰੀਆ ਵਾਸੀਆਂ ਲਈ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਨਾ ਵੀ ਸੁਰੱਖਿਅਤ ਬਣਾਉਗੇ।
ਘੁਟਾਲਿਆਂ ਬਾਰੇ ਹੋਰ ਜਾਣੋ
Updated