JavaScript is required

ਰੈਨਸਮਵੇਅਰ (Ransomware) - ਪੰਜਾਬੀ (Punjabi)

ਇਸ ਬਾਰੇ ਜਾਣੋ ਕਿ ਰੈਨਸਮਵੇਅਰ ਕੀ ਹੈ, ਇਸ ਤੋਂ ਕਿਵੇਂ ਬਚਣਾ ਹੈ ਅਤੇ ਜੇਕਰ ਤੁਹਾਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਕੀ ਕਰਨਾ ਹੈ।

ਰੈਨਸਮਵੇਅਰ ਵਿਕਟੋਰੀਆ ਵਿੱਚ ਇੱਕ ਦਿਨ-ਬ-ਦਿਨ ਵੱਧਦਾ ਜਾ ਰਿਹਾ ਆਮ ਸਾਈਬਰ ਅਪਰਾਧ ਹੈ। ਕਿਸੇ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਇਸ ਲਈ ਆਪਣੇ ਆਪ ਨੂੰ ਅੱਪ-ਟੂ-ਡੇਟ ਜਾਣਕਾਰੀ ਨਾਲ ਲੈਸ ਕਰਨ ਲਈ ਮਹੱਤਵਪੂਰਨ ਹੈ।

ਇਹ ਜਾਣਨ ਲਈ ਪੜ੍ਹਦੇ ਰਹੋ ਕਿ ਰੈਨਸਮਵੇਅਰ ਕੀ ਹੈ, ਇਸ ਤੋਂ ਕਿਵੇਂ ਬਚਣਾ ਹੈ ਅਤੇ ਜੇਕਰ ਤੁਹਾਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਕੀ ਕਰਨਾ ਹੈ।

ਰੈਨਸਮਵੇਅਰ ਕੀ ਹੁੰਦਾ ਹੈ?

ਰੈਨਸਮਵੇਅਰ ਇੱਕ ਕਿਸਮ ਦਾ ਖ਼ਤਰਨਾਕ ਸੌਫ਼ਟਵੇਅਰ (ਮਾਲਵੇਅਰ) ਹੁੰਦਾ ਹੈ ਜਿਸਦੀ ਵਰਤੋਂ ਸਾਈਬਰ ਅਪਰਾਧੀਆਂ ਦੁਆਰਾ ਲੋਕਾਂ ਤੋਂ ਪੈਸੇ ਹੜਪਣ ਲਈ ਕੀਤੀ ਜਾਂਦੀ ਹੈ (ਜ਼ਬਰਦਸਤੀ ਪੈਸੇ ਵਸੂਲਣ ਲਈ)।

ਰੈਨਸਮਵੇਅਰ ਦੇ ਤੁਹਾਡੇ ਯੰਤਰ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ, ਹੁਣ ਤੁਸੀਂ ਆਪਣੇ ਯੰਤਰ ਜਾਂ ਫਾਈਲਾਂ ਤੱਕ ਪਹੁੰਚ ਨਹੀਂ ਕਰ ਸਕੋਗੇ। ਸਾਈਬਰ ਅਪਰਾਧੀ ਫਿਰ ਤੁਹਾਡੀ ਪਹੁੰਚ ਨੂੰ ਮੁੜ ਪਾਉਣ ਲਈ ਤੁਹਾਡੇ ਤੋਂ ਫਿਰੌਤੀ ਦਾ ਭੁਗਤਾਨ ਕਰਨ ਦੀ ਮੰਗ ਕਰੇਗਾ। ਜੇਕਰ ਤੁਸੀਂ ਫਿਰੌਤੀ ਦਾ ਭੁਗਤਾਨ ਨਹੀਂ ਕਰਦੇ ਹੋ ਤਾਂ ਉਹ ਤੁਹਾਡੇ ਨਿੱਜੀ ਡੇਟਾ ਨੂੰ ਲੀਕ ਕਰਨ ਦੀ ਧਮਕੀ ਵੀ ਦੇ ਸਕਦੇ ਹਨ।

ਫਿਰੌਤੀ ਦਾ ਭੁਗਤਾਨ ਕਰਨਾ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਹੈ ਕਿ ਤੁਸੀਂ ਆਪਣੇ ਯੰਤਰ ਤੱਕ ਦੁਬਾਰਾ ਪਹੁੰਚ ਪ੍ਰਾਪਤ ਕਰੋਗੇ ਜਾਂ ਤੁਹਾਡੀ ਜਾਣਕਾਰੀ ਨੂੰ ਸਾਈਬਰ ਅਪਰਾਧੀਆਂ ਦੁਆਰਾ ਵੇਚੇ ਜਾਂ ਲੀਕ ਹੋਣ ਤੋਂ ਰੋਕੋਗੇ। ਅਜਿਹਾ ਕਰਨ ਨਾਲ ਤੁਸੀਂ ਇੱਕ ਹੋਰ ਹਮਲੇ ਦਾ ਵੱਡਾ ਨਿਸ਼ਾਨਾ ਬਣਾ ਸਕਦੇ ਹੋ। ਆਸਟ੍ਰੇਲੀਅਨ ਸਾਈਬਰ ਸੁਰੱਖਿਆ ਸੈਂਟਰ ਇਹ ਸਿਫ਼ਾਰਸ਼ ਕਰਦਾ ਹੈ ਕਿ ਤੁਸੀਂ ਕਦੇ ਵੀ ਸਾਈਬਰ ਅਪਰਾਧੀਆਂ ਨੂੰ ਫਿਰੌਤੀ ਦਾ ਭੁਗਤਾਨ ਨਾ ਕਰੋ

ਇਹ ਕਿਵੇਂ ਕੰਮ ਕਰਦਾ ਹੈ?

ਰੈਨਸਮਵੇਅਰ ਹੋਰ ਕਿਸਮਾਂ ਦੇ ਮਾਲਵੇਅਰ ਅਤੇ ਵਾਇਰਸਾਂ ਵਾਂਗ ਤੁਹਾਡੇ ਯੰਤਰਾਂ ਵਿੱਚ ਆ ਜਾਂਦਾ ਹੈ। ਉਦਾਹਰਨ ਲਈ, ਇਹ ਇਨ੍ਹਾਂ ਰਾਹੀਂ ਦਾਖਲ ਹੋ ਸਕਦਾ ਹੈ:

  • ਸਪੈਮ ਈ-ਮੇਲ ਜਾਂ ਮੈਸਜ਼ਾਂ ਰਾਹੀਂ (ਜਦੋਂ ਤੁਸੀਂ ਕੋਈ ਲਿੰਕ ਜਾਂ ਅਟੈਚਮੈਂਟ ਨੂੰ ਖੋਲ੍ਹਦੇ ਹੋ)
  • ਉਨ੍ਹਾਂ ਖ਼ਤਰਨਾਕ ਵੈੱਬਸਾਈਟਾਂ ਰਾਹੀਂ ਜਿੰਨ੍ਹਾਂ 'ਤੇ ਤੁਸੀਂ ਜਾਂਦੇ ਹੋ ਜੋ ਕਿ ਰੈਨਸਮਵੇਅਰ ਇੰਸਟਾਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ
  • ਤੁਹਾਡੀਆਂ ਯੰਤਰਾਂ ਦੇ ਸੌਫ਼ਟਵੇਅਰ ਵਿੱਚ ਮੌਜ਼ੂਦ ਕਮਜ਼ੋਰੀਆਂ ਰਾਹੀਂ
  • ਉਨ੍ਹਾਂ ਐਪਲੀਕੇਸ਼ਨਾਂ ਰਾਹੀਂ ਜਿਨ੍ਹਾਂ ਨੂੰ ਤੁਸੀਂ ਡਾਊਨਲੋਡ ਅਤੇ ਇੰਸਟਾਲ ਕੀਤਾ ਹੈ ਜਿਨ੍ਹਾਂ ਨੂੰ ਤੁਸੀਂ ਭਰੋਸੇਯੋਗ ਸਮਝਿਆ ਸੀ।

ਰੈਨਸਮਵੇਅਰ ਕਿਸ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ?

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਉਹਨਾਂ ਨੂੰ ਰੈਨਸਮਵੇਅਰ ਬਾਰੇ ਸੋਚਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਿਰਫ਼ ਵੱਡੀਆਂ ਕੰਪਨੀਆਂ ਨੂੰ ਪ੍ਰਭਾਵਿਤ ਕਰਦਾ ਹੈ।

ਬਦਕਿਸਮਤੀ ਨਾਲ, ਕਿਸੇ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ - ਜਿਸ ਵਿੱਚ ਤੁਹਾਡੇ ਵਰਗੇ ਲੋਕ ਵੀ ਸ਼ਾਮਿਲ ਹਨ।

ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਰੈਨਸਮਵੇਅਰ ਹਮਲੇ ਨੂੰ ਹੋਣ ਤੋਂ ਪਹਿਲਾਂ ਹੀ ਕਿਵੇਂ ਰੋਕਿਆ ਜਾਵੇ।

ਮੈਂ ਰੈਨਸਮਵੇਅਰ ਹਮਲਿਆਂ ਨੂੰ ਕਿਵੇਂ ਰੋਕਾਂ?

ਰੈਨਸਮਵੇਅਰ ਹਮਲਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਨ੍ਹਾਂ ਸਧਾਰਨ ਕਦਮਾਂ ਦੀ ਪਾਲਣਾ ਕਰੋ:

ਪ੍ਰਮੁੱਖ ਸੁਝਾਅ

ਆਪਣੀਆਂ ਫਾਈਲਾਂ ਦਾ ਨਿਯਮਿਤ ਤੌਰ 'ਤੇ ਬੈਕਅੱਪ ਲੈਣਾ ਉਨ੍ਹਾਂ ਕੁੱਝ ਕੁ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਨਾਲ ਤੁਸੀਂ ਰੈਨਸਮਵੇਅਰ ਹਮਲੇ ਤੋਂ ਬਾਅਦ ਆਪਣੀਆਂ ਫਾਈਲਾਂ ਤੱਕ ਮੁੜ ਪਹੁੰਚ ਹਾਸਲ ਕਰ ਸਕਦੇ ਹੋ। ਬੈਕਅੱਪ ਲੈਣ ਲਈ ਸਾਡੀ ਪੜ੍ਹਨ ਵਿੱਚ ਆਸਾਨ ਗਾਈਡ ਸ਼ੁਰੂਆਤ ਕਰਨ ਵਿੱਚ ਤੁਹਾਡੀ ਮੱਦਦ ਕਰੇਗੀ।

ਰੈਨਸਮਵੇਅਰ ਦੇ ਚੇਤਾਵਨੀ ਸੰਕੇਤ

ਇੱਥੇ ਕੁੱਝ ਮੁੱਖ ਸੰਕੇਤ ਹਨ ਕਿ ਤੁਸੀਂ ਰੈਨਸਮਵੇਅਰ ਦਾ ਸ਼ਿਕਾਰ ਹੋਏ ਹੋ ਸਕਦੇ ਹੋ। ਉਦਾਹਰਨ ਲਈ:

  • ਤੁਹਾਨੂੰ ਪੌਪ-ਅੱਪ ਸੁਨੇਹੇ ਮਿਲਦੇ ਹਨ ਜੋ ਤੁਹਾਡੇ ਤੋਂ ਆਪਣੀਆਂ ਫਾਈਲਾਂ ਨੂੰ ਵਾਪਸ ਲੈਣ ਲਈ ਭੁਗਤਾਨ ਕਰਨ ਦੀ ਮੰਗ ਕਰਦੇ ਹਨ
  • ਤੁਸੀਂ ਹੁਣ ਆਪਣੇ ਯੰਤਰਾਂ ਤੱਕ ਪਹੁੰਚ ਜਾਂ ਲੌਗਇਨ ਨਹੀਂ ਕਰ ਸਕਦੇ ਹੋ
  • ਤੁਹਾਡੀਆਂ ਫਾਈਲਾਂ ਨੂੰ ਹੁਣ ਖੋਲ੍ਹਣ ਜਾਂ ਪਹੁੰਚ ਕਰਨ ਲਈ ਪਾਸਵਰਡ ਜਾਂ ਕੋਡ ਦੀ ਲੋੜ ਹੈ
  • ਤੁਹਾਡੀਆਂ ਫਾਈਲਾਂ ਨੂੰ ਹਟਾ ਦਿੱਤਾ ਗਿਆ ਹੈ, ਤੁਹਾਡੀਆਂ ਫਾਈਲਾਂ ਦੇ ਨਾਮ ਬਦਲ ਦਿੱਤੇ ਗਏ ਹਨ ਜਾਂ ਹੁਣ ਅਜੀਬ ਫਾਈਲ ਐਕਸਟੈਂਸ਼ਨਾਂ ਹਨ। ਉਦਾਹਰਨ ਲਈ, . ਉਦਾਹਰਨ ਲਈ, .ecc, . exx, .xyz, .abc, .micro, .encrypted, .locked, .crypt, .LOL!, .RDM, .0x0, .bleep, .toxcrypt ਜਾਂ ਕੋਈ ਹੋਰ ਅਣਜਾਣ ਐਕਸਟੈਂਸ਼ਨ ਜਿਸ ਵਿੱਚ ਬੇਤਰਤੀਬ ਅੱਖਰ ਸ਼ਾਮਿਲ ਹੁੰਦੇ ਹਨ।

ਮੈਂ ਰੈਨਸਮਵੇਅਰ ਤੋਂ ਕਿਵੇਂ ਛੁਟਕਾਰਾ ਪਾਵਾਂ?

ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਕਦੇ ਵੀ ਫਿਰੌਤੀ ਦਾ ਭੁਗਤਾਨ ਨਾ ਕਰੋ ਇਸ ਦੀ ਬਜਾਏ:

ACSC ਦੀ ਸਲਾਹ ਦੀ ਪਾਲਣਾ ਕਰੋ

ਆਸਟ੍ਰੇਲੀਅਨ ਸਾਈਬਰ ਸੁਰੱਖਿਆ ਸੈਂਟਰ (ACSC) ਦੀਆਂ ਵਿਸਥਾਰ ਸਹਿਤ ਹਿਦਾਇਤਾਂ ਪੜ੍ਹੋ ਕਿ ਜੇਕਰ ਤੁਸੀਂ ਰੈਨਸਮਵੇਅਰ ਦੇ ਸ਼ਿਕਾਰ ਹੋ ਤਾਂ ਕਿਵੇਂ ਜਵਾਬ ਦੇਣਾ ਹੈ।

ਪੇਸ਼ੇਵਰ ਸਹਾਇਤਾ ਲਓ

ਰੈਨਸਮਵੇਅਰ ਹਮਲੇ ਤੋਂ ਠੀਕ ਹੋਣ ਵਿੱਚ ਤੁਹਾਡੀ ਮੱਦਦ ਕਰਨ ਲਈ ਕਿਸੇ IT ਪੇਸ਼ੇਵਰ ਨੂੰ ਲੱਭਣਾ ਫਾਇਦੇਮੰਦ ਹੋ ਸਕਦਾ ਹੈ।

ਆਪਣੇ ਵੱਲੋਂ ਛਾਣ-ਬੀਨ ਕਰਨਾ ਯਕੀਨੀ ਬਣਾਓ ਅਤੇ ਕਿਸੇ ਨਾਮਵਰ ਕੰਪਨੀ ਨਾਲ ਸੰਪਰਕ ਕਰੋ। ਸਾਈਬਰ ਅਪਰਾਧੀ IT ਸਹਾਇਤਾ ਸੇਵਾ ਹੋਣ ਦਾ ਦਿਖਾਵਾ ਕਰ ਸਕਦੇ ਹਨ ਅਤੇ ਤੁਹਾਡੇ ਕੰਪਿਊਟਰ ਤੱਕ ਰਿਮੋਟ ਪਹੁੰਚ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਤੁਹਾਡੇ ਯੰਤਰ ਅਤੇ ਫਾਈਲਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਹੋਵੇਗਾ।

ਆਪਣੇ ਖਾਤਿਆਂ ਦੀ ਸੁਰੱਖਿਆ ਕਰਨ ਲਈ ਸੁਝਾਅ

ਰੈਨਸਮਵੇਅਰ ਤੁਹਾਡੀ ਸਭ ਤੋਂ ਵੱਧ ਮਹੱਤਵਪੂਰਨ ਜਾਣਕਾਰੀ ਨੂੰ ਚੋਰੀ ਕਰ ਸਕਦਾ ਹੈ। ਰੈਨਸਮਵੇਅਰ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਆਪਣੇ ਖਾਤਿਆਂ ਦੀ ਸੁਰੱਖਿਆ ਲਈ ਇਹ ਸੁਝਾਅ ਯਾਦ ਰੱਖੋ:

  • ਆਪਣੇ ਸਭ ਤੋਂ ਵੱਧ ਮਹੱਤਵਪੂਰਨ ਖਾਤਿਆਂ ਦਾ ਪਾਸਵਰਡ ਬਦਲਣ ਲਈ ਕੋਈ ਵੱਖਰੀ (ਗ਼ੈਰ-ਪ੍ਰਭਾਵਿਤ) ਯੰਤਰ ਦੀ ਵਰਤੋਂ ਕਰੋ

ਮੈਂ ਰੈਨਸਮਵੇਅਰ ਦੀ ਰਿਪੋਰਟ ਕਿਵੇਂ ਕਰਾਂ?

ਤੁਸੀਂ ReportCyber(opens in a new window) ਨੂੰ ਰੈਨਸਮਵੇਅਰ (ਨਾਲ ਹੀ ਹੋਰ ਸਾਈਬਰ ਅਪਰਾਧਾਂ) ਦੀ ਸੁਰੱਖਿਅਤ ਰੂਪ ਨਾਲ ਰਿਪੋਰਟ ਕਰ ਸਕਦੇ ਹੋ।

ਤੁਹਾਡੀ ਰਿਪੋਰਟ ਨੂੰ ਸਿੱਧਾ ਸੰਬੰਧਿਤ ਕਾਨੂੰਨੀ ਕਾਰਵਾਈ ਕਰਨ ਵਾਲੀ ਏਜੰਸੀ ਨੂੰ ਭੇਜਿਆ ਜਾਵੇਗਾ।

ਰਿਪੋਰਟ ਕਰਕੇ, ਤੁਸੀਂ ਸਾਈਬਰ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਮੱਦਦ ਕਰਨ ਲਈ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰੋਗੇ। ਤੁਸੀਂ ਸਾਰੇ ਆਸਟ੍ਰੇਲੀਆਈ ਲੋਕਾਂ ਲਈ ਔਨਲਾਈਨ ਜਾਣਾ ਵਧੇਰੇ ਸੁਰੱਖਿਅਤ ਬਣਾਉਣ ਵਿੱਚ ਵੀ ਮੱਦਦ ਕਰੋਗੇ।

Updated