JavaScript is required
Relief and recovery support is available for people impacted by the January 2026 Victorian bushfires.
Visit Emergency Recovery Victoria

ਕਿੰਡਰ ਕਿੱਟਾਂ (Kinder Kits) - ਪੰਜਾਬੀ (Punjabi)

2026 ਵਿੱਚ ਮਾਲੀ ਸਹਾਇਤਾ ਪ੍ਰਾਪਤ ਕਰ ਰਹੇ ਤਿੰਨ-ਸਾਲਾਂ ਕਿੰਡਰਗਾਰਟਨ ਪ੍ਰੋਗਰਾਮ ਵਿੱਚ ਦਾਖ਼ਲ ਹੋਇਆ ਹਰ ਬੱਚਾ ਇੱਕ ਕਿੰਡਰ ਕਿੱਟ ਪ੍ਰਾਪਤ ਕਰਨ ਦੇ ਯੋਗ ਹੈ।

ਘਰ-ਪਰਿਵਾਰਾਂ ਲਈ ਗਾਈਡ

ਤੁਹਾਡੀ ਕਿੰਡਰ ਕਿੱਟ ਬਾਰੇ

ਆਪਣੇ ਬੱਚੇ ਨੂੰ ਖੇਡ ਵਿੱਚ ਸ਼ਾਮਲ ਕਰਨਾ, ਉਸਦੀ ਸਿੱਖਿਆ ਅਤੇ ਵਿਕਾਸ ਵਿੱਚ ਸਹਾਇਤਾ ਕਰਨ ਦਾ ਇੱਕ ਵਧੀਆ ਤਰੀਕਾ ਹੈ। ਮਾਪੇ, ਦੇਖਭਾਲ ਕਰਨ ਵਾਲੇ ਅਤੇ ਪਰਿਵਾਰ, ਇਸ ਯਾਤਰਾ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਹਿੱਸਾ ਹੁੰਦੇ ਹਨ।

ਕਿੰਡਰ ਕਿੱਟਾਂ ਕਿਤਾਬਾਂ, ਵਿਦਿਅਕ ਖਿਡੌਣਿਆਂ ਅਤੇ ਤੁਹਾਡੇ ਬੱਚੇ ਅਤੇ ਪਰਿਵਾਰ ਲਈ ਘਰ ਵਿੱਚ ਆਨੰਦ ਲੈਣ ਲਈ ਤਿਆਰ ਕੀਤੀਆਂ ਗਤੀਵਿਧੀਆਂ ਨਾਲ ਭਰੀਆਂ ਹੋਈਆਂ ਹਨ।

ਹਰੇਕ ਕਿੰਡਰ ਕਿੱਟ ਵਿੱਚ ਖ਼ਾਸ ਤੌਰ 'ਤੇ ਤਿੰਨ ਸਾਲ ਦੇ ਬੱਚਿਆਂ ਲਈ ਬਣਾਈਆਂ ਗਈਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ।

Illustration of three children playing. One is reading a book, one is colouring in, one is holding animal finger puppets.

ਵਿਕਟੋਰੀਅਨ ਅਰਲੀ ਈਅਰ ਲਰਨਿੰਗ ਐਂਡ ਡਿਵੈਲਪਮੈਂਟ ਫਰੇਮਵਰਕ

ਸ਼ੁਰੂਆਤੀ ਬਚਪਨ ਦੇ ਅਧਿਆਪਕ ਅਤੇ ਸਿੱਖਿਅਕ ਤੁਹਾਡੇ ਬੱਚੇ ਦੀ ਵੱਧਣ ਅਤੇ ਸਿੱਖਣ ਵਿੱਚ ਸਹਾਇਤਾ ਕਰਦੇ ਹਨ।

ਕਿੰਡਰਗਾਰਟਨ ਪ੍ਰੋਗਰਾਮ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਨੂੰ ਸੇਧ ਦੇਣ ਲਈ ਵਿਕਟੋਰੀਅਨ ਅਰਲੀ ਈਅਰਜ਼ ਲਰਨਿੰਗ ਐਂਡ ਡਿਵੈਲਪਮੈਂਟ ਫਰੇਮਵਰਕ (VEYLDF) ਦੀ ਵਰਤੋਂ ਕਰਦੇ ਹਨ।

ਤੁਹਾਡੀ ਕਿੰਡਰ ਕਿੱਟ ਵਿੱਚ ਸ਼ਾਮਲ ਹਰ ਚੀਜ਼ VEYLDF ਦੇ 1 ਜਾਂ ਇਸਤੋਂ ਵੱਧ ਨਤੀਜਿਆਂ ਨਾਲ ਜੁੜਦੀ ਹੈ।

  • ਪਛਾਣ
  • ਸਿੱਖਣਾ
  • ਭਾਈਚਾਰਾ
  • ਗੱਤਬਾਤ
  • ਭਲਾਈ

ਪਿੱਠੂ ਬੈਗ

ਕਿੰਡਰ ਕਿੱਟ ਬੈਕਪੈਕ ਹਰ ਰੋਜ਼ ਵਰਤਿਆ ਜਾ ਸਕਦਾ ਹੈ, ਸਮਾਨ ਰੱਖਣ ਲਈ ਵੀ ਅਤੇ ਖੇਡਣ ਲਈ ਵੀ।

ਤੁਹਾਡਾ ਬੱਚਾ ਪਿਛਲੇ ਪਾਸੇ ਗੱਤੇ ਦੇ ਟੈਗ 'ਤੇ ਇੱਕ ਤਸਵੀਰ ਬਣਾ ਸਕਦਾ ਹੈ, ਤਾਂ ਜੋ ਉਹ ਪਛਾਣ ਸਕੇ ਕਿ ਕਿਹੜਾ ਬੈਕਪੈਕ ਉਸਦਾ ਹੈ।

ਬੈਕਪੈਕ ਦੀ ਜ਼ਿਪ ਖੋਲ੍ਹੋ ਅਤੇ ਵੈਲਕਰੋ ਟੈਬ ਹੇਠਾਂ ਦਬਾਓ ਤਾਂ ਜੋ ਸਮਤਲ ਹਿੱਸੇ ਨੂੰ ਕਲਪਨਾਤਮਕ ਖੇਡ ਲਈ ਵਰਤਿਆ ਜਾ ਸਕੇ।

  • ਪਿੱਠੂ ਬੈਗ ਦੀਆਂ ਬੈਲਟਾਂ ਨੂੰ ਕੱਸੋ ਜਾਂ ਢਿੱਲਾ ਕਰੋ ਤਾਂ ਕਿ ਬੈਗ ਤੁਹਾਡੇ ਬੱਚੇ ਦੀ ਪਿੱਠ ਤੋਂ ਉੱਪਰ ਹੋਵੇ।
  • ਮਹਿਸੂਸ ਕੀਤੇ ਜਾ ਸਕਣ ਵਾਲੇ ਸਟਿੱਕਰਾਂ ਨਾਲ ਕੋਈ ਕਹਾਣੀ ਬਣਾਓ।
  • ਨਾਮ ਟੈਗ 'ਤੇ ਡਰਾਇੰਗ ਕਰਨ ਲਈ ਉਤਸ਼ਾਹਿਤ ਕਰੋ।
  • ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਦੇ ਹੁਨਰਾਂ ਦਾ ਅਭਿਆਸ ਕਰੋ।

ਪੜ੍ਹਨਾ

ਪੜ੍ਹਨਾ ਇੱਕ ਪਰਿਵਾਰ ਦੇ ਰੂਪ ਵਿੱਚ ਇਕੱਠੇ ਸਮਾਂ ਬਿਤਾਉਣ ਦਾ ਇੱਕ ਵਧੀਆ ਤਰੀਕਾ ਹੈ। ਇਹ ਸਾਖਰਤਾ ਵਿਕਾਸ ਦਾ ਸਮਰਥਨ ਕਰਨ ਦੇ ਸਭ ਤੋਂ ਮਹੱਤਵਪੂਰਨ ਤਰੀਕਿਆਂ ਵਿੱਚੋਂ ਇੱਕ ਹੈ।

ਆਪਣੇ ਬੱਚੇ ਨਾਲ ਨਿਯਮਿਤ ਕਹਾਣੀ-ਸਮਾਂ ਬਿਤਾਉਣਾ, ਉਸਦੀ ਕਲਪਨਾ ਅਤੇ ਸ਼ਬਦਾਵਲੀ ਨੂੰ ਵਿਕਸਤ ਕਰਨ ਵਿੱਚ ਮਦਦ ਕਰਦਾ ਹੈ।

  • ਇਕੱਠਿਆਂ ਇਕ ਕਿਤਾਬ ਚੁਣੋ।
  • ਬੈਠਣ ਅਤੇ ਪੜ੍ਹਨ ਲਈ ਕੋਈ ਆਰਾਮਦਾਇਕ ਜਗ੍ਹਾ ਲੱਭੋ।
  • ਆਪਣੇ ਬੱਚੇ ਨੂੰ ਪੁੱਛੋ ਕਿ ਕਹਾਣੀ ਵਿੱਚ ਅੱਗੇ ਕੀ ਹੋ ਸਕਦਾ ਹੈ।
  • ਪਾਤਰਾਂ ਦੇ ਮੁਤਾਬਕ ਵੱਖ-ਵੱਖ ਆਵਾਜ਼ਾਂ ਵਿੱਚ ਪੜ੍ਹੋ।

ਡਰਾਇੰਗ ਅਤੇ ਚਿੰਨ੍ਹ ਬਣਾਉਣਾ

ਡਰਾਇੰਗ ਅਤੇ ਨਿਸ਼ਾਨ ਬਣਾਉਣਾ ਬੱਚਿਆਂ ਨੂੰ ਰਚਨਾਤਮਕ ਢੰਗ ਨਾਲ ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਆਤਮ-ਵਿਸ਼ਵਾਸ ਬਣਾਉਣ ਵਿੱਚ ਮਦਦ ਕਰਦਾ ਹੈ। ਕਾਗਜ਼ 'ਤੇ ਕ੍ਰੇਅਨ ਦਾ ਪ੍ਰਯੋਗ ਕਰਕੇ, ਬੱਚੇ:

  • ਲਿਖਣਾ ਸਿੱਖਣ ਲਈ ਮਹੱਤਵਪੂਰਨ ਮਹੀਨ ਮੋਟਰ ਹੁਨਰਾਂ ਨੂੰ ਵਿਕਸਿਤ ਕਰਦੇ ਹਨ
  • ਆਪਣੇ ਹੱਥਾਂ-ਅੱਖਾਂ ਦੇ ਤਾਲਮੇਲ ਨੂੰ ਬਿਹਤਰ ਬਣਾਉਂਦੇ ਹਨ
  • ਰੰਗਾਂ, ਆਕਾਰਾਂ, ਪੈਟਰਨਾਂ ਅਤੇ ਰੇਖਾਵਾਂ ਬਾਰੇ ਸਿੱਖਦੇ ਹਨ
  • ਰਚਨਾਤਮਕਤਾ ਦਾ ਪ੍ਰਗਟਾਵਾ ਕਰਦੇ ਹਨ
  • ਦੂਜਿਆਂ ਨਾਲ ਗੱਲਬਾਤ ਕਰਦੇ ਹਨ।

  • ਆਪਣੇ ਬੱਚੇ ਨੂੰ ਡਰਾਇੰਗ ਦੀ ਪ੍ਰਕਿਰਿਆ ਦਾ ਆਨੰਦ ਲੈਣ ਲਈ ਉਤਸ਼ਾਹਿਤ ਕਰੋ।
  • ਆਪਣੇ ਬੱਚੇ ਨੂੰ ਉਸਦੀ ਡਰਾਇੰਗ ਬਾਰੇ ਗੱਲ ਕਰਨ ਲਈ ਖੁੱਲ੍ਹੇ ਸ਼ਬਦਾਂ ਵਿੱਚ ਜਵਾਬ ਦੇਣ ਵਾਲੇ ਸਵਾਲ ਪੁੱਛੋ।
  • ਤੁਸੀਂ ਜੋ ਰੰਗ ਅਤੇ ਆਕਾਰ ਦੇਖ ਰਹੇ ਹੋ, ਉਨ੍ਹਾਂ ਦੇ ਨਾਮ ਲਓ।

ਰਚਨਾਤਮਕ ਗਤੀਵਿਧੀਆਂ

ਰਚਨਾਤਮਕ ਖੇਡ ਤੁਹਾਡੇ ਬੱਚੇ ਦੀਆਂ ਸਾਰੀਆਂ 5 ਗਿਆਨ-ਇੰਦਰੀਆਂ - ਨਜ਼ਰ, ਗੰਧ, ਸੁਣਨਾ, ਛੋਹਣਾ ਅਤੇ ਸੁਆਦ ਨੂੰ ਉਤੇਜਿਤ ਕਰਦੀ ਹੈ। ਇਹ ਆਲੇ-ਦੁਆਲੇ ਦੀ ਦੁਨੀਆ ਦੀ ਪੜਚੋਲ ਕਰਨ, ਖੋਜਣ ਅਤੇ ਸਿੱਖਣ ਦਾ ਇੱਕ ਮਜ਼ੇਦਾਰ ਤਰੀਕਾ ਹੈ।

  • ਆਪਣੇ ਬੱਚੇ ਨੂੰ ਦਿਖਾਓ ਕਿ ਦੁਬਾਰਾ ਸ਼ੁਰੂ ਕਰਨਾ ਬਿਲਕੁਲ ਠੀਕ ਹੈ, ਇਸ ਨਾਲ ਲਚਕਦਾਰ ਸੁਭਾਅ ਵਿਕਸਿਤ ਹੁੰਦਾ ਹੈ। ਜੇਕਰ ਬਲੌਕ ਡਿੱਗ ਜਾਂਦੇ ਹਨ, ਤਾਂ ਕੁੱਝ ਡੂੰਘੇ ਸਾਹ ਲਓ ਅਤੇ ਇਕੱਠੇ ਦੁਬਾਰਾ ਬਣਾਓ।
  • ਖੇਡਣ ਵਾਲੇ ਆਟੇ ਨੂੰ ਗੇਂਦ ਵਾਂਗ ਗੋਲ ਕਰਨ ਦੀ ਕੋਸ਼ਿਸ਼ ਕਰੋ, ਇਸ ਨਾਲ ਆਕਾਰ ਬਣਾਓ, ਇਸ ਨੂੰ ਸਮਤਲ ਕਰੋ, ਅਤੇ ਇਸ ਨੂੰ ਦਬਾਓ।
  • ਇਕੱਠੇ ਮਿਲਕੇ ਸੰਗੀਤ ਬਣਾਓ। ਆਪਣੇ ਹੱਥਾਂ ਨਾਲ ਤਾੜੀਆਂ ਵਜਾ ਕੇ ਜਾਂ ਤੁਹਾਡੇ ਘਰ ਵਿੱਚ ਮੌਜੂਦ ਚੀਜ਼ਾਂ 'ਤੇ ਥਪਥਪਾ ਕੇ ਵੱਖ-ਵੱਖ ਤਾਲਾਂ ਅਤੇ ਧੁਨਾਂ ਬਣਾਓ।

ਬਾਹਰ ਖੇਡਣਾ

ਨਿਗਰਾਨੀ ਹੇਠ ਬਾਹਰੀ ਖੇਡ ਤੁਹਾਡੇ ਬੱਚੇ ਦੇ ਵਾਧੇ, ਵਿਕਾਸ ਅਤੇ ਤੰਦਰੁਸਤੀ ਦਾ ਇੱਕ ਵੱਡਾ ਹਿੱਸਾ ਹੈ।

ਬੱਚੇ:

  • ਕੁਦਰਤ ਨੂੰ ਦੇਖ ਕੇ ਵਿਗਿਆਨ ਬਾਰੇ ਉਨ੍ਹਾਂ ਸਮਝ ਨੂੰ ਵਧਾਓ
  • ਆਤਮ-ਨਿਰਭਰਤਾ ਦੀ ਭਾਵਨਾ ਪੈਦਾ ਕਰਨਾ
  • ਸਮਾਜਿਕ ਤੌਰ 'ਤੇ ਦੂਜੇ ਬੱਚਿਆਂ ਨਾਲ ਗੱਲਬਾਤ ਕਰ ਸਕਦੇ ਹਨ
  • ਖੋਜ-ਬੀਨ ਕਰਨਾ ਅਤੇ ਖੇਡਦੇ ਸਮੇਂ ਚੰਗੇ ਫ਼ੈਸਲੇ ਲੈਣਾ ਸਿੱਖਣਾ
  • ਪੂਰੇ ਸਰੀਰ ਦੀ ਹਿਲਜੁਲ, ਹੱਥਾਂ-ਅੱਖਾਂ ਦਾ ਤਾਲਮੇਲ ਅਤੇ ਮਹੀਨ ਮੋਟਰ ਅਤੇ ਰਚਨਾਤਮਕ ਹੁਨਰ ਵਿਕਸਿਤ ਕਰ ਸਕਦੇ ਹਨ।

  • ਪੱਤਿਆਂ ਬਾਰੇ ਗੱਲ ਕਰੋ ਅਤੇ ਵੱਖ-ਵੱਖ ਰੰਗਾਂ ਅਤੇ ਆਕਾਰਾਂ ਨੂੰ ਨਾਮ ਦਿਓ।
  • ਇਕੱਠੇ ਮਿਲਕੇ ਬੀਜ ਬੀਜੋ।
  • ਕੁਦਰਤ ਨਾਲ ਜੁੜੋ। ਸਾਡੇ ਵਾਤਾਵਰਨ ਦੀ ਰੱਖਿਆ ਕਰਨ ਬਾਰੇ ਗੱਲ ਕਰੋ।
  • ਰੇਤ ਦੇ ਕਿਲ੍ਹੇ ਬਣਾਓ।

ਨਾਟਕੀ ਖੇਡ

ਨਾਟਕੀ ਖੇਡ ਬੱਚਿਆਂ ਨੂੰ ਕਾਲਪਨਿਕ ਕਹਾਣੀਆਂ ਵਿੱਚ ਕੰਮ ਕਰਨ ਅਤੇ ਹੋਰ ਪਾਤਰਾਂ ਦੀਆਂ ਭੂਮਿਕਾਵਾਂ ਨਿਭਾਉਣ ਲਈ ਉਤਸ਼ਾਹਿਤ ਕਰਦਾ ਹੈ।

ਬੱਚੇ ਮਹੱਤਵਪੂਰਨ ਭਾਸ਼ਾ ਅਤੇ ਸਮਾਜਿਕ ਹੁਨਰ ਦਾ ਅਭਿਆਸ ਕਰਨ ਲਈ ਨਾਟਕੀ ਖੇਡ ਦੀ ਵਰਤੋਂ ਕਰਦੇ ਹਨ, ਜਿਸ ਵਿੱਚ ਸ਼ਾਮਲ ਹਨ:

  • ਨਵੇਂ ਸੰਸਾਰ ਦੀ ਪੜਚੋਲ ਅਤੇ ਸਿਰਜਣਾ ਕਰਨ ਲਈ
  • ਸਾਂਝਾ ਕਰਨਾ ਅਤੇ ਵਾਰੀ ਲੈਣਾ
  • ਇੱਕ ਦੂਜੇ ਨਾਲ ਗੱਲਬਾਤ ਕਰਨ ਅਤੇ ਗੱਲਬਾਤ ਕਰਨ ਦੇ ਤਰੀਕੇ ਲਈ।

  • ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਜਾਨਵਰਾਂ ਦੇ ਨਾਮ ਦੱਸੋ।
  • ਪਾਤਰ ਬਣਾਓ।
  • ਕਹਾਣੀਆਂ ਘੜੋ।
  • ਜਾਨਵਰਾਂ ਦੀ ਵਰਤੋਂ ਕਰਕੇ ਅਹਿਸਾਸਾਂ ਅਤੇ ਵੱਖ-ਵੱਖ ਭਾਵਨਾਵਾਂ ਨੂੰ ਸਮਝਣਾ ਅਤੇ ਪ੍ਰਗਟ ਕਰਨਾ।

ਖੇਡਾਂ

ਪਰਿਵਾਰ ਅਤੇ ਦੋਸਤਾਂ ਨਾਲ ਖੇਡਾਂ ਖੇਡਣਾ ਤੁਹਾਡੇ ਬੱਚੇ ਦੇ ਸਮਾਜਿਕ ਹੁਨਰ ਨੂੰ ਬਣਾਉਣ ਦਾ ਵਧੀਆ ਤਰੀਕਾ ਹੈ।

ਖੇਡਾਂ ਬੱਚਿਆਂ ਨੂੰ ਗਿਣਤੀ, ਭਾਸ਼ਾ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਸਿੱਖਣ ਵਿੱਚ ਮੱਦਦ ਕਰ ਸਕਦੀਆਂ ਹਨ।

  • ਖੇਡ ਦੇ ਨਿਯਮ ਸਿੱਖੋ ਅਤੇ ਵਾਰੀ-ਵਾਰੀ ਅਭਿਆਸ ਕਰੋ।
  • ਸਮੱਸਿਆ-ਹੱਲ ਕਰਨ ਅਤੇ ਯਾਦਦਾਸ਼ਤ ਦੇ ਹੁਨਰਾਂ ਨੂੰ ਮਜ਼ਬੂਤ ਕਰਨਾ।
  • ਨੰਬਰਾਂ ਬਾਰੇ ਗੱਲ ਕਰੋ ਅਤੇ ਚੀਜ਼ਾਂ ਨਾਲ ਗਿਣਤੀ ਕਰਨ ਦਾ ਅਭਿਆਸ ਕਰੋ।

ਭਾਈਚਾਰੇ ਦਾ ਨਿਰਮਾਣ ਕਰਨਾ

ਖੇਡਣਾ ਉਹ ਹੁੰਦਾ ਹੈ ਕਿ ਬੱਚੇ ਆਪਣੇ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆਂ ਬਾਰੇ ਕਿਵੇਂ ਖੋਜਦੇ ਅਤੇ ਸਿੱਖਦੇ ਹਨ। ਬੱਚਿਆਂ ਲਈ, ਖੇਡਣਾ ਅਤੇ ਸਿੱਖਣਾ ਨਾਲ-ਨਾਲ ਚੱਲਦਾ ਹੈ। ਤੁਹਾਡੀ ਕਿੰਡਰ ਕਿੱਟ ਵਿਚਲੀਆਂ ਚੀਜ਼ਾਂ ਤੁਹਾਨੂੰ ਵਿਭਿੰਨਤਾ ਅਤੇ ਵੱਖ-ਵੱਖ ਸੱਭਿਆਚਾਰਾਂ ਬਾਰੇ ਗੱਲਬਾਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ।

  • ਆਪਣੇ ਬੱਚੇ ਨਾਲ ਹੋਰਨਾਂ ਦੇਸ਼ਾਂ ਅਤੇ ਉਹਨਾਂ ਦੇਸ਼ਾਂ ਦੇ ਜੱਦੀ ਜਾਨਵਰਾਂ ਬਾਰੇ ਗੱਲ ਕਰੋ।
  • ਵੱਖ-ਵੱਖ ਭਾਸ਼ਾਵਾਂ ਕਿੱਥੋਂ ਉਤਪੰਨ ਹੋਈਆਂ ਹਨ, ਇਹ ਦੇਖਣ ਲਈ ਦੁਨੀਆਂ ਦਾ ਨਕਸ਼ਾ ਦੇਖੋ।

ਪਛਾਣ ਦਾ ਆਦਰ ਕਰਨਾ

ਬੱਚਿਆਂ ਨੂੰ ਸਾਰੇ ਸੱਭਿਆਚਾਰਾਂ ਬਾਰੇ ਸਿੱਖਣ ਲਈ ਉਤਸ਼ਾਹਿਤ ਕਰ ਰਹੇ ਹਾਂ ਜੋ ਸਮਝ, ਸਵੀਕ੍ਰਿਤੀ ਅਤੇ ਮਾਣ ਨੂੰ ਵਧਾਉਂਦਾ ਹੈ। ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸੱਭਿਆਚਾਰ, ਅਤੇ ਇੱਥੇ ਵਿਕਟੋਰੀਆ ਵਿੱਚ, ਕੂਰੀ ਸੱਭਿਆਚਾਰ, ਅੱਜ ਵੀ ਜਿੰਦਾ ਹਨ ਅਤੇ ਫਲਫੁਲ ਰਹੇ ਹਨ। ਸਾਨੂੰ ਉਹਨਾਂ ਨੂੰ ਕਿੱਟਾਂ ਵਿੱਚ ਲੇਖਕਾਂ ਅਤੇ ਕਲਾਕਾਰਾਂ ਵਜੋਂ ਉਤਸ਼ਾਹਿਤ ਕਰਨ ਲਈ ਮਾਣ ਹੈ।

ਆਪਣੇ ਬੱਚੇ ਨੂੰ ਕੂਰੀ ਪਰੰਪਰਾਵਾਂ ਅਤੇ ਸੱਭਿਆਚਾਰਾਂ ਬਾਰੇ ਹੋਰ ਜਾਣਨ ਵਿੱਚ ਮਦਦ ਕਰਨ ਲਈ ਇੱਥੇ ਕੁਝ ਗਤੀਵਿਧੀਆਂ ਦਿੱਤੀਆਂ ਗਈਆਂ ਹਨ:

  • ਚੀਜ਼ਾਂ ਜਾਂ ਜਾਨਵਰਾਂ ਦੇ ਕੂਰੀ ਚਿੰਨ੍ਹ ਸਿੱਖੋ।
  • ਕੂਰੀ ਸੱਭਿਆਚਾਰਾਂ, ਨੇਤਾਵਾਂ ਅਤੇ ਨਾਇਕਾਂ ਬਾਰੇ ਜਾਣੋ ਅਤੇ ਗੱਲ ਕਰੋ।
  • ਦੇਸ਼ ਦੀ ਮਾਨਤਾ ਦੇ ਮਹੱਤਵ ਦੀ ਖੋਜ ਕਰੋ।

ਔਸਲਾਨ ਵਿੱਚ ਕਿਤਾਬਾਂ

ਔਸਲਨ ਵਿਕਟੋਰੀਆ ਦੇ ਅਰਲੀ ਚਾਈਲਡਹੁੱਡ ਲੈਂਗੂਏਜ ਪ੍ਰੋਗਰਾਮ ਵਿੱਚ ਵਰਤੀ ਜਾਣ ਵਾਲੀ ਸੰਕੇਤ ਭਾਸ਼ਾ ਹੈ। ਇਹ ਪ੍ਰੋਗਰਾਮ ਕੁੱਝ ਕਿੰਡਰਗਾਰਟਨਾਂ ਵਿੱਚ ਉਪਲਬਧ ਹੈ।

ਛੋਟੀ ਉਮਰ ਵਿੱਚ ਦੂਜੀ ਭਾਸ਼ਾ ਸਿੱਖਣ ਵਾਲੇ ਬੱਚਿਆਂ ਲਈ ਬਹੁਤ ਸਾਰੇ ਫ਼ਾਇਦੇ ਹਨ, ਜਿਸ ਵਿੱਚ ਸ਼ਾਮਲ ਹਨ:

  • ਪੜ੍ਹਨ ਅਤੇ ਲਿਖਣ ਤੋਂ ਪਹਿਲਾਂ ਦੇ ਹੁਨਰਾਂ ਵਿੱਚ ਹੋਇਆ ਵਾਧਾ
  • ਲਚਕਦਾਰ ਸੋਚ ਵਿੱਚ ਸੁਧਾਰ
  • ਸਵੈ-ਮਾਣ ਅਤੇ ਤੰਦਰੁਸਤੀ ਵਿੱਚ ਵਾਧਾ
  • ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਨਾ।

2026 ਕਿੰਡਰ ਕਿੱਟਾਂ ਵਿੱਚ ਸ਼ਾਮਲ ਬਹੁਤ ਸਾਰੀਆਂ ਕਿਤਾਬਾਂ ਵਿੱਚ ਔਸਲਾਨ ਅਨੁਵਾਦ ਉਪਲਬਧ ਹਨ

  • ਔਸਲਨ ਦੁਆਰਾ ਭਾਵਨਾਵਾਂ ਨੂੰ ਪ੍ਰਗਟ ਕਰੋ।
  • ਔਸਲਨ ਵਿੱਚ ਹੈਲੋ ਕਹੋ।

ਬੱਚੇ ਦੀ ਸੁਰੱਖਿਆ, ਤੰਦਰੁਸਤੀ ਅਤੇ ਵਾਧੂ ਸਹਾਇਤਾ

ਬੱਚਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਤੋਂ ਵੱਧ ਕੁੱਝ ਵੀ ਮਹੱਤਵਪੂਰਨ ਨਹੀਂ ਹੈ। ਆਪਣੀ ਸੇਵਾ ਤੋਂ ਪੁੱਛੋ ਕਿ ਉਹ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖਦੇ ਹਨ।

ਸਾਰੇ ਬੱਚੇ ਵੱਖ-ਵੱਖ ਤਰੀਕੇ ਨਾਲ ਅਤੇ ਆਪਣੀ ਖੁਦ ਦੀ ਰਫ਼ਤਾਰ 'ਤੇ ਸਿੱਖਦੇ ਹਨ। ਜੇਕਰ ਤੁਹਾਨੂੰ ਕੋਈ ਚਿੰਤਾ ਹੈ ਤਾਂ ਆਪਣੇ ਅਰਲੀ ਚਾਈਲਡਹੁੱਡ ਟੀਚਰ ਨਾਲ ਗੱਲ ਕਰੋ। ਜੇਕਰ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਵਾਧੂ ਸਹਾਇਤਾ ਦੀ ਲੋੜ ਹੈ, ਤਾਂ ਹੇਠਾਂ ਦਿੱਤੇ ਤਰੀਕਿਆਂ ਰਾਹੀਂ ਮੱਦਦ ਉਪਲਬਧ ਹੈ:

  • ਆਪਣੇ ਸਵਾਲਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਆਪਣੇ ਡਾਕਟਰ ਜਾਂ ਜੱਚਾ-ਬੱਚਾ ਸਿਹਤ ਨਰਸ ਨੂੰ ਮਿਲਣ ਲਈ ਸਮਾਂ ਤਹਿ ਕਰੋ।
  • ਵਿਕਟੋਰੀਆ ਦੇ ਉਹ ਪਰਿਵਾਰ, ਜਿਨ੍ਹਾਂ ਦੇ ਬੱਚੇ ਜਨਮ ਤੋਂ ਲੈ ਕੇ 6 ਸਾਲ ਦੀ ਉਮਰ ਤੱਕ ਹਨ, ਉਹ ਮੈਟਰਨਲ ਐਂਡ ਚਾਈਲਡ ਹੈਲਥ ਲਾਈਨ 13 22 29 ‘ਤੇ 24 ਘੰਟੇ, ਹਫ਼ਤੇ ਦੇ 7 ਦਿਨ ਫ਼ੋਨ ਕਰ ਸਕਦੇ ਹਨ।

ਸ਼ੁਰੂਆਤੀ ਬਚਪਨ ਦੀ ਸਿੱਖਿਆ ਵਿੱਚ ਕੈਰੀਅਰ

ਵਿਕਟੋਰੀਆ ਦੇ ਪ੍ਰਫੁਲਿਤ ਹੋ ਰਹੇ ਕਿੰਡਰਗਾਰਟਨ ਸੈਕਟਰ ਵਿੱਚ ਕੈਰੀਅਰ ਸ਼ੁਰੂ ਕਰਨ ਬਾਰੇ ਵਿਚਾਰ ਕਰੋ। ਸ਼ੁਰੂਆਤੀ ਬਚਪਨ ਦੇ ਅਧਿਆਪਕ ਜਾਂ ਸਿੱਖਿਅਕ ਬਣਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ, ਇੱਥੇ ਉਪਲਬਧ ਹਨ:

  • ਪੜ੍ਹਾਈ ਦੇ ਲਚਕਦਾਰ ਤਰੀਕੇ
  • ਖੁੱਲ੍ਹਦਿਲੀ ਵਾਲੀਆਂ ਸਕਾਲਰਸ਼ਿਪਾਂ
  • ਵਿੱਤੀ ਪ੍ਰੋਤਸਾਹਨ।
Illustration of two children sitting on the floor playing with blocks while two adults talk, speech bubble from one adult with text


ਆਪਣੀ ਕਿੰਡਰ ਕਿੱਟ ਦਾਨ ਕਰਨਾ

ਇੱਕ ਵਾਰ ਜਦੋਂ ਤੁਹਾਡਾ ਬੱਚਾ ਆਪਣੀਆਂ ਕਿੰਡਰ ਕਿੱਟ ਚੀਜ਼ਾਂ ਨਾਲ ਕੰਮ ਪੂਰਾ ਕਰ ਲੈਂਦਾ ਹੈ, ਤਾਂ ਕਿਰਪਾ ਕਰਕੇ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਸੁੱਟ ਦਿਓ।

ਜੇਕਰ ਚੀਜ਼ਾਂ ਚੰਗੀ ਹਾਲਤ ਵਿੱਚ ਹਨ, ਤਾਂ ਉਨ੍ਹਾਂ ਨੂੰ ਕਿਸੇ ਚੈਰਿਟੀ ਨੂੰ ਦਾਨ ਕਰਨ ਬਾਰੇ ਵਿਚਾਰ ਕਰੋ। ਆਪਣੇ ਆਪ ਤੋਂ ਪੁੱਛੋ 'ਕੀ ਮੈਂ ਇਹ ਕਿਸੇ ਦੋਸਤ ਨੂੰ ਦੇਵਾਂਗਾ/ਗੀ?'। ਜੇਕਰ ਜਵਾਬ ''ਹਾਂ'' ਹੈ, ਤਾਂ ਚੈਰਿਟੀ ਨੂੰ ਦਾਨ ਕਰਨਾ ਉਚਿਤ ਹੈ।

ਜੇਕਰ ਤੁਹਾਡੀਆਂ ਚੀਜ਼ਾਂ ਦਾਨ ਕਰਨ ਯੋਗ ਨਹੀਂ ਹਨ, ਤਾਂ ਕਿਰਪਾ ਕਰਕੇ ਜਿੱਥੇ ਵੀ ਸੰਭਵ ਹੋਵੇ ਉਹਨਾਂ ਨੂੰ ਰੀਸਾਈਕਲ ਕਰੋ।

ਕੂੜੇ ਨੂੰ ਘਟਾਉਣਾ ਅਤੇ ਸਹੀ ਤਰੀਕੇ ਨਾਲ ਨਿਪਟਾਰਾ ਕਰਨਾ ਇੱਕ ਸਾਫ਼-ਸੁਥਰੇ, ਹਰੇ-ਭਰੇ ਵਿਕਟੋਰੀਆ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ।

Updated