TAFE ਸ਼ੁਰੂ ਕਰਨ ਤੋਂ ਪਹਿਲਾਂ, ਮੈਨੂੰ ਕੋਈ ਪਤਾ ਹੀ ਨਹੀਂ ਸੀ ਕਿ ਮੇਰਾ ਕੈਰੀਅਰ ਕਿੱਧਰ ਨੂੰ ਜਾ ਰਿਹਾ ਸੀ।
ਮੇਰੇ ਮਨ ਵਿੱਚ ਜ਼ਿੰਦਗੀ ਬਦਲਣ ਬਾਰੇ ਇੱਕ ਵੱਡਾ ਵਿਚਾਰ ਸੀ।
ਜਦੋਂ ਮੈਂ Free TAFE ਦਾ ਇਸ਼ਤਿਹਾਰ ਵੇਖਿਆ, ਤਾਂ ਇਸ ਨੇ ਮੇਰੇ ਅੰਦਰ ਕੋਈ ਚਿਣਗ ਜਿਹੀ ਲਗਾ ਦਿੱਤੀ।
ਉਹ ਸਾਨੂੰ ਕਲਾਸਰੂਮ ਵਿੱਚ ਸਿਧਾਂਤਕ ਗਿਆਨ ਸਿਖਾਉਂਦੇ ਹਨ ਅਤੇ ਉਸ ਸਿੱਖਿਆ ਨੂੰ ਹੱਥੀਂ ਤਜਰਬੇ ਨਾਲ ਜੋੜਣ ਦਾ ਮੌਕਾ ਦਿੰਦੇ ਹਨ।
ਹਰ ਕੋਈ ਸੱਚਮੁੱਚ ਬਹੁਤ ਹੀ ਸਹਾਇਕ ਸੀ।
ਮੈਂ ਕਲਾਸਰੂਮ ਵਿੱਚ ਸਿੱਖੇ ਹੁਨਰਾਂ ਨੂੰ ਸਿੱਧੇ ਆਪਣੇ ਕੰਮ ਵਿੱਚ ਲਾਗੂ ਕਰਨ ਦੇ ਯੋਗ ਸੀ।
TAFE ਨੇ ਮੈਨੂੰ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਦਾ ਮੌਕਾ ਦਿੱਤਾ।
ਮੈਨੂੰ ਹਮੇਸ਼ਾ ਬਰਾਬਰ ਸਮਝਿਆ ਗਿਆ ਅਤੇ ਹਮੇਸ਼ਾ ਆਪਣੀ ਸਮਰੱਥਾ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ ਗਿਆ।
TAFE ਨੇ ਮੈਨੂੰ ਉਹ ਕੈਰੀਅਰ ਲੱਭਣ ਦਾ ਮੌਕਾ ਦਿੱਤਾ ਜੋ ਮੈਨੂੰ ਸੱਚਮੁੱਚ ਪਸੰਦ ਹੈ
ਆਪਣੇ ਬੱਚਿਆਂ ਲਈ ਕੁੱਝ ਬਣਨ ਦਾ ਮੌਕਾ ਦਿੱਤਾ
ਅਤੇ ਆਪਣੇ ਲਈ ਕੁੱਝ ਬਣਨ ਦਾ ਮੌਕਾ ਦਿੱਤਾ — ਤਾਂ ਜੋ ਦੂਜੇ ਲੋਕਾਂ ਦੇ ਜੀਵਨ 'ਤੇ ਅਸਲ ਪ੍ਰਭਾਵ ਪਾ ਸਕਾਂ
ਦੁਬਾਰਾ ਸ਼ੁਰੂ ਕਰ ਸਕਾਂ ਅਤੇ ਉਹ ਕਰਾਂ ਜੋ ਮੈਨੂੰ ਪਸੰਦ ਹੈ।
ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਵਿੱਚ ਸੁੱਖ ਦੇ ਸਕਣਾ, ਇਸ ਦੁਨੀਆ ਵਿੱਚ ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ ਸੰਤੋਸ਼ਜਨਕ ਹੈ।
ਇਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ।
ਵਿਕਟੋਰੀਅਨ ਸਰਕਾਰ, ਮੈਲਬੌਰਨ ਵੱਲੋਂ ਜਾਰੀ।
Updated