JavaScript is required
Investigation of alleged incidents in childcare centres.
Read more

ਤੁਹਾਨੂੰ ਜਲਦੀ ਹੀ ਨਵੇਂ ਘਰ ਵਿੱਚ ਲਿਆਉਣ ਲਈ ਦਰਵਾਜ਼ੇ ਖੋਲ੍ਹਣਾ (Opening doors to get you into a new home sooner) - ਪੰਜਾਬੀ (Punjabi)

ਕਿਰਪਾ ਕਰਕੇ ਚੇਤੇ ਰੱਖੋ: ਇਸ ਸਫ਼ੇ ‘ਤੇ ਹੋਰ ਜਾਣਕਾਰੀ ਅੰਗਰੇਜ਼ੀ ਵਿੱਚ ਹੈ।

ਤੁਹਾਨੂੰ ਜਲਦੀ ਹੀ ਨਵੇਂ, ਵਧੇਰੇ ਕਿਫ਼ਾਇਤੀ ਅਤੇ ਗੁਣਵੱਤਾ ਨਾਲ ਬਣੇ ਘਰ ਵਿੱਚ ਲਿਆਉਣਾ

ਜਗ੍ਹਾ, ਜਗ੍ਹਾ, ਜਗ੍ਹਾ: ਮੁੱਖ ਸੁਧਾਰ

ਗਤੀਵਿਧੀ ਕੇਂਦਰਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ 

ਅਸੀਂ ਰੇਲ ਗੱਡੀਆਂ, ਟ੍ਰਾਮਾਂ ਅਤੇ ਸੇਵਾਵਾਂ ਦੇ ਨੇੜੇ ਹੋਰ ਨਵੇਂ ਘਰ ਬਣਾਉਣ ਨੂੰ ਉਤਸ਼ਾਹਿਤ ਕਰ ਰਹੇ ਹਾਂ।

ਜ਼ਮੀਨ ਦੀ ਵੰਡ ਨੂੰ ਸਰਲ ਬਣਾਉਣਾ 

ਅਸੀਂ ਦੂਜਾ ਘਰ ਜੋੜਨਾ, ਦੋ ਨਵੇਂ ਘਰ ਬਣਾਉਣਾ, ਜਾਂ ਜ਼ਮੀਨ ਦੇ ਬਲਾਕ ਨੂੰ ਅੱਗੇ ਵੰਡਣਾ ਸੌਖਾ ਬਣਾ ਰਹੇ ਹਾਂ।

ਦਿਹਾਤੀ ਖੇਤਰ ਵਿੱਚ ਰਹਿਣ ਲਈ ਵਧੇਰੇ ਘਰ

ਅਸੀਂ ਵਧੀਆ ਬੁਨਿਆਦੀ ਢਾਂਚੇ, ਸੇਵਾਵਾਂ ਅਤੇ ਹਰਿਆਲੀ ਵਾਲੀਆਂ ਜਗ੍ਹਾਵਾਂ ਦੇ ਨਾਲ ਵਧੀਆ ਦਿਹਾਤੀ ਖੇਤਰ ਦੇ ਭਾਈਚਾਰਿਆਂ ਦਾ ਨਿਰਮਾਣ ਕਰ ਰਹੇ ਹਾਂ।

ਪਰਿਵਾਰਕ ਘਰਾਂ ਲਈ ਗ੍ਰੀਨਫ਼ੀਲਡ (ਹਰਿਆਵਲ) ਯੋਜਨਾ 

ਸਾਡੀ 10 ਸਾਲ ਦੀ ਯੋਜਨਾ ਨਵੇਂ ਉਪਨਗਰਾਂ ਅਤੇ ਘਰ ਦੇ ਪਿੱਛੇ ਬਗ਼ੀਚੇ ਵਾਲੇ ਘਰਾਂ ਦੇ ਨਿਰਮਾਣ ਲਈ ਹੈ

ਵਾਧੂ ਸਰਕਾਰੀ ਜ਼ਮੀਨ ਵੇਚਣਾ 

ਅਸੀਂ ਉਸ ਜ਼ਮੀਨ ਦੇ ਦੋਬਾਰਾ ਜ਼ੋਨ ਬਣਾ ਰਹੇ ਹਾਂ ਅਤੇ ਇਸ ਉਪਰ ਨਿਰਮਾਣ ਕਰ ਰਹੇ ਹਾਂ ਜਿਸ ਦੀ ਸਰਕਾਰ ਨੂੰ ਹੁਣ ਜ਼ਰੂਰਤ ਨਹੀਂ ਹੈ।

ਪਾਰਕਾਂ ਅਤੇ ਹਰਿਆਲੀ ਵਾਲੀਆਂ ਜਗ੍ਹਾਵਾਂ ਲਈ ਯੋਜਨਾਬੰਦੀ 

ਅਸੀਂ ਘੱਟ ਵਰਤੀ ਜਾਂਦੀ ਜ਼ਮੀਨ ਨੂੰ ਹਰਿਆਲੀ ਵਾਲੀਆਂ ਜਗ੍ਹਾਵਾਂ ਵਿੱਚ ਬਦਲ ਰਹੇ ਹਾਂ ਤਾਂ ਜੋ ਹਰ ਕੋਈ ਅਨੰਦ ਲੈ ਸਕੇ।

ਵਧੇਰੇ ਕਿਫ਼ਾਇਤੀ ਘਰ: ਮੁੱਖ ਸੁਧਾਰ

ਟਾਊਨਹਾਊਸਾਂ ਲਈ ਆਟੋਮੈਟਿਕ ਪ੍ਰਵਾਨਗੀਆਂ

ਚੰਗੇ ਵਿਕਾਸ ਲਈ ਨਵਿਆਏ ਗਏ ਡਿਜ਼ਾਈਨ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਯੋਜਨਾਵਾਂ ਲਈ ਤੇਜ਼ੀ ਨਾਲ ਪ੍ਰਵਾਨਗੀਆਂ

ਯੋਜਨਾਬੰਦੀ ਦੇ (ਪਲਾਨਿੰਗ) ਪਰਮਿਟਾਂ ਨੂੰ ਤੇਜ਼ ਕਰਨਾ 

ਅਸੀਂ ਨੀਤੀਆਂ, ਜ਼ੋਨਾਂ ਅਤੇ ਓਵਰਲੇਜ਼ ਨੂੰ ਨਵਿਆ ਰਹੇ ਹਾਂ ਤਾਂ ਜੋ ਕੌਂਸਲਾਂ ਨੂੰ ਬਿਹਤਰ, ਤੇਜ਼ ਯੋਜਨਾਬੰਦੀ ਦੇ ਫ਼ੈਸਲੇ ਲੈਣ ਵਿੱਚ ਮਦਦ ਕੀਤੀ ਜਾ ਸਕੇ।

ਦਾਦੀ ਦਾ (ਗਰੈਨੀ) ਫਲੈਟ ਬਣਾਉਣਾ ਸੌਖਾ ਬਣਾਉਣਾ

ਤੁਹਾਡੇ ਜ਼ਮੀਨ ਦੇ ਬਲਾਕ 'ਤੇ ਇਕ ਛੋਟਾ ਜਿਹਾ ਦੂਜਾ ਘਰ ਬਣਾਉਣ ਲਈ ਹੁਣ ਪਲਾਨਿੰਗ ਪਰਮਿਟਾਂ ਦੀ ਲੋੜ ਨਹੀਂ ਹੈ।

ਜ਼ਮੀਨ ਦੇ ਛੋਟੇ ਟੁਕੜਿਆਂ (ਲਾਟਾਂ) 'ਤੇ ਸਮਾਰਟ ਹਾਊਸਿੰਗ ਡਿਜ਼ਾਈਨ

ਹੁਣ ਤੁਸੀਂ ਬਿਨਾਂ ਪਰਮਿਟ ਦੇ 100 ਵਰਗ ਮੀਟਰ ਤੋਂ ਘੱਟ ਵਾਲੇ ਬਲਾਕਾਂ 'ਤੇ ਬਹੁਤ ਜ਼ਿਆਦਾ ਨਿਰਮਾਣ ਕਰ ਸਕਦੇ ਹੋ।

ਤੇਜ਼ ਗ੍ਰੀਨਫ਼ੀਲਡ ਜ਼ਰੂਰੀ ਸੇਵਾਵਾਂ ਦੇ ਕਨੈਕਸ਼ਨ

ਅਸੀਂ ਤੁਹਾਨੂੰ ਜ਼ਰੂਰੀ ਸੇਵਾਵਾਂ ਨਾਲ ਤੇਜ਼ੀ ਨਾਲ ਜੋੜ ਰਹੇ ਹਾਂ ਤਾਂ ਜੋ ਤੁਸੀਂ ਆਪਣੇ ਨਵੇਂ ਘਰ ਦਾ ਦਰਵਾਜ਼ਾ ਖੋਲ੍ਹ ਸਕੋ।

ਗੁਣਵੱਤਾ ਵਾਲੇ ਘਰਾਂ ਦਾ ਨਿਰਮਾਣ: ਮੁੱਖ ਸੁਧਾਰ

ਭਰੋਸੇਯੋਗ, ਚੰਗੀ ਤਰ੍ਹਾਂ ਡਿਜ਼ਾਈਨ ਕੀਤੇ ਘਰਾਂ ਦਾ ਨਿਰਮਾਣ

ਆਰਾਮਦਾਇਕ, ਟਿਕਾਊ, ਲੋੜ ਅਨੁਸਾਰ ਵਰਤੋਂ ਵਿੱਚ ਆਉਣ ਵਾਲੇ ਘਰਾਂ ਨੂੰ ਯਕੀਨੀ ਬਣਾਉਣ ਲਈ ਨਵੇਂ ਮਾਪਦੰਡਾਂ ਨੂੰ ਸਪੱਸ਼ਟ ਕਰਨਾ

ਅਪਾਰਟਮੈਂਟ ਬਿਲਡਰਾਂ ਲਈ ਨਵੀਂ ਬੌਂਡ ਪ੍ਰਣਾਲੀ

ਉਸਾਰੀ ਪੂਰਾ ਹੋਣ ਤੋਂ ਬਾਅਦ 2 ਸਾਲਾਂ ਲਈ ਲੋੜ ਅਨੁਸਾਰ ਸੁਧਾਰ ਦੇ ਕੰਮਾਂ ਲਈ ਫ਼ੰਡ ਡਿਵੈਲਪਰ ਬੌਂਡ ਵਿੱਚ ਰੱਖੇ ਜਾਣਗੇ।

ਬਿਹਤਰ ਘਰੇਲੂ ਇਮਾਰਤੀ ਬੀਮਾ 

ਜਦੋਂ ਇਮਾਰਤ ਦੇ ਮੁੱਦੇ ਪਹਿਲੀ ਵਾਰ ਲੱਭੇ ਜਾਂਦੇ ਹਨ ਤਾਂ ਪਹਿਲਾਂ ਦੇ ਦਾਅਵਿਆਂ ਲਈ 'ਪਹਿਲੇ ਉਪਾਅ' ਵਾਲੇ ਬੀਮੇ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ।

ਹਰ ਨਵੇਂ ਅਪਾਰਟਮੈਂਟ ਲਈ ਮੈਨੂਅਲ

ਤੁਹਾਡੇ ਅਪਾਰਟਮੈਂਟ ਦੀ ਉਸਾਰੀ, ਨਵੀਨੀਕਰਨ ਅਤੇ ਰੱਖ-ਰਖਾਅ ਦੇ ਵੇਰਵਿਆਂ ਨਾਲ ਜੀਵਨ ਭਰ ਰੱਖਣ ਵਾਲਾ ਰਿਕਾਰਡ।

Updated