JavaScript is required
Investigation of alleged incidents in childcare centres.
Read more

ਪੰਜਾਬੀ ਵਿੱਚ ਪਾਣੀ ਦੀ ਸੁਰੱਖਿਆ ਦੇ ਸੰਦੇਸ਼। Water safety messages in Punjabi

ਇਕੱਲੇ ਤੈਰਾਕੀ ਕਰਨ ਤੋਂ ਗੁਰੇਜ਼ ਕਰੋ

ਅਸੀਂ ਅਕਸਰ ਆਪਣੀਆਂ ਤੈਰਾਕੀ ਸਮਰੱਥਾਵਾਂ ਦਾ ਬਹੁਤ ਜ਼ਿਆਦਾ ਅੰਦਾਜ਼ਾ ਲਗਾ ਲੈਂਦੇ ਹਾਂ, ਖ਼ਾਸ ਕਰਕੇ ਜੇਕਰ ਅਸੀਂ ਕਾਫ਼ੀ ਸਮੇਂ ਤੋਂ ਪਾਣੀ ਵਿੱਚ ਨਹੀਂ ਗਏ ਹਾਂ। ਕਦੇ ਵੀ ਇਕੱਲੇ ਤੈਰਾਕੀ ਨਾ ਕਰਕੇ ਆਪਣੇ ਆਪ ਨੂੰ ਜ਼ੋਖਮ ਭਰੇ ਹਾਲਾਤਾਂ ਵਿੱਚ ਪਾਉਣ ਤੋਂ ਬਚੋ।

ਦੁਰਘਟਨਾਵਾਂ ਅਚਾਨਕ ਵਾਪਰ ਸਕਦੀਆਂ ਹਨ, ਜਿਵੇਂ ਕਿ ਕੜਵੱਲ, ਥਕਾਵਟ ਜਾਂ ਅਚਾਨਕ ਸਿਹਤ ਸਮੱਸਿਆਵਾਂ। ਕਿਸੇ ਵਿਅਕਤੀ ਦੇ ਮੱਦਦ ਕਰਨ ਲਈ ਜਾਂ ਸਹਾਇਤਾ ਲਈ ਕਿਸੇ ਨੂੰ ਬੁਲਾਉਣ ਲਈ ਨੇੜੇ ਨਾ ਹੋਣ ਦੇ ਬਗ਼ੈਰ, ਸਥਿਤੀ ਤੇਜ਼ੀ ਨਾਲ ਵਿਗੜ ਸਕਦੀ ਹੈ।

ਕਿਸੇ ਸਾਥੀ ਦੇ ਨਾਲ ਤੈਰਾਕੀ ਕਰਦੇ ਹੋਣ ਨਾਲ, ਐਮਰਜੈਂਸੀ ਹੋਣ ਦੀ ਸਥਿਤੀ ਵਿੱਚ, ਅਜਿਹੀਆਂ ਸਥਿਤੀਆਂ ਨੂੰ ਪਛਾਣਨ ਅਤੇ ਜਵਾਬੀ ਕਾਰਵਾਈ ਕਰਨ ਦੀ ਸੰਭਾਵਨਾ ਵਿੱਚ ਕਾਫ਼ੀ ਵਾਧਾ ਹੁੰਦਾ ਹੈ।

ਮੌਸਮ ਦੇ ਹਾਲਾਤਾਂ ਦੀ ਜਾਂਚ ਕਰੋ

ਵਿਕਟੋਰੀਆ ਵਿੱਚ, ਮੌਸਮ ਤੇਜ਼ੀ ਨਾਲ ਅਤੇ ਅਚਾਨਕ ਬਦਲ ਸਕਦਾ ਹੈ। ਜੇਕਰ ਤੁਸੀਂ ਪਾਣੀ ਵਿੱਚ, ਪਾਣੀ 'ਤੇ ਜਾਂ ਪਾਣੀ ਦੇ ਨੇੜੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਉਸ ਦਿਨ ਤੋਂ ਪਹਿਲਾਂ ਅਤੇ ਦੌਰਾਨ ਮੌਸਮ 'ਤੇ ਨਜ਼ਰ ਰੱਖੋ।

ਵਧੇਰੇ ਜਾਣਕਾਰੀ ਲਈ http://www.bom.gov.au/(opens in a new window) 'ਤੇ ਜਾਓ।

ਇਨ੍ਹਾਂ 'ਤੇ ਨਜ਼ਰ ਰੱਖੋ:

  • ਮੌਸਮ ਦੇ ਬਦਲ ਰਹੇ ਹਾਲਾਤ,
  • ਠੰਢੇਪਨ ਵਿੱਚ ਬਦਲਾਅ,
  • ਹਵਾ ਦੀ ਦਿਸ਼ਾ ਵਿੱਚ ਤਬਦੀਲੀ/ਤੇਜ਼ ਹਵਾਵਾਂ ਜਾਂ
  • ਵੱਡੀਆਂ ਲਹਿਰਾਂ ਜੋ ਤੁਹਾਡੀਆਂ ਪਾਣੀ ਵਾਲੀਆਂ ਸਰਗਰਮੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਜਦੋਂ ਤੁਸੀਂ ਪਾਣੀ ਕੋਲ ਪਹੁੰਚ ਜਾਂਦੇ ਹੋ ਅਤੇ ਪਤਾ ਚੱਲਦਾ ਹੈ ਕਿ ਤੁਹਾਡੇ ਦੁਆਰਾ ਯੋਜਨਾ ਬਣਾਈ ਗਈ ਸਰਗਰਮੀ ਲਈ ਹਾਲਾਤ ਉਚਿਤ ਨਹੀਂ ਹਨ ਤਾਂ ਆਪਣੀਆਂ ਯੋਜਨਾਵਾਂ ਨੂੰ ਬਦਲਣ ਲਈ ਤਿਆਰ ਰਹੋ। ਇਹ ਖ਼ਤਰਾ ਲੈਣਾ ਠੀਕ ਨਹੀਂ ਹੈ।

ਸ਼ਰਾਬ ਤੈਰਨ ਦੀ ਸਮਰੱਥਾ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੰਦੀ ਹੈ।

ਸ਼ਰਾਬ ਹਰ ਕਿਸੇ ਨੂੰ ਵੱਖਰੇ ਢੰਗ ਨਾਲ ਪ੍ਰਭਾਵਿਤ ਕਰਦੀ ਹੈ। ਇਸ ਦਾ ਮਤਲਬ ਹੈ ਕਿ ਸ਼ਰਾਬ ਦੀ ਕਿਸੇ ਵੀ ਮਾਤਰਾ ਨੂੰ ਹਰ ਕਿਸੇ ਲਈ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ ਹੈ। ਸ਼ਰਾਬ ਦੀ ਥੋੜ੍ਹੀ ਜਿਹੀ ਮਾਤਰਾ ਵੀ ਵਿਵਹਾਰ ਅਤੇ ਯੋਗਤਾਵਾਂ 'ਤੇ ਅਸਰ ਪਾ ਸਕਦੀ ਹੈ, ਜਿਸ ਨਾਲ ਡੁੱਬਣ ਦਾ ਖ਼ਤਰਾ ਵੱਧ ਜਾਂਦਾ ਹੈ।

ਸ਼ਰਾਬ ਡੁੱਬਣ ਦੇ ਖ਼ਤਰੇ ਨੂੰ ਵਧਾ ਸਕਦੀ ਹੈ ਕਿਉਂਕਿ ਇਹ:

  • ਫ਼ੈਸਲਾ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ। ਸ਼ਰਾਬ ਖ਼ਤਰੇ ਦੀ ਸਮਝ ਅਤੇ ਕਿਸੇ ਦੀ ਸਮਰੱਥਾ ਨੂੰ ਵਿਗਾੜ ਦਿੰਦੀ ਹੈ।
  • ਖ਼ਤਰਾ ਉਠਾਉਣ ਵਾਲੇ ਵਿਵਹਾਰ ਨੂੰ ਵਧਾਉਂਦੀ ਹੈ। ਸ਼ਰਾਬ ਮਨਾਹੀ ਨੂੰ ਨਹੀਂ ਮੰਨਦੀ ਹੈ।
  • ਤਾਲਮੇਲ ਨੂੰ ਘਟਾਉਂਦੀ ਹੈ। ਸ਼ਰਾਬ ਗਿਆਨ-ਇੰਦਰੀਆਂ ਨੂੰ ਸੁੰਨ ਕਰ ਦਿੰਦੀ ਹੈ, ਖ਼ਾਸ ਕਰਕੇ ਦੇਖਣ, ਸੁਣਨ ਅਤੇ ਛੂਹਣ ਦੀ ਸਮਰੱਥਾ ਨੂੰ, ਜਿਸ ਨਾਲ ਅਸਥਿਰਤਾ ਹੁੰਦੀ ਹੈ, ਸਥਾਨਕ ਜਾਗਰੂਕਤਾ ਘੱਟ ਜਾਂਦੀ ਹੈ, ਅਤੇ ਉੱਪਰ ਚੜ੍ਹਨ ਜਾਂ ਤੈਰਨ ਦੀ ਅਸਮਰੱਥਾ ਹੋ ਜਾਂਦੀ ਹੈ, ਜੋ ਉਸ ਸਥਿਤੀ ਤੋਂ ਬਾਹਰ ਨਿਕਲਣਾ ਮੁਸ਼ਕਲ ਬਣਾ ਦਿੰਦੀ ਹੈ।
  • ਪ੍ਰਤੀਕਿਰਿਆ ਕਰਨ ਦੇ ਸਮੇਂ ਨੂੰ ਘਟਾਉਂਦੀ ਹੈ। ਸ਼ਰਾਬ ਇੱਕ ਸ਼ਾਂਤਕਾਰਕ ਹੈ, ਜੋ ਦਿਮਾਗ ਦੁਆਰਾ ਜਾਣਕਾਰੀ ਪ੍ਰਕਿਰਿਆ ਕਰਨ ਦੀ ਗਤੀ ਨੂੰ ਘਟਾ ਦਿੰਦੀ ਹੈ। ਪਾਣੀ ਦੀਆਂ ਐਮਰਜੈਂਸੀ ਸਥਿਤੀਆਂ ਵਿੱਚ, ਜਿੱਥੇ ਪ੍ਰਤੀਕ੍ਰਿਆ ਕਰਨ ਦਾ ਸਮਾਂ ਬਹੁਤ ਜ਼ਰੂਰੀ ਹੁੰਦਾ ਹੈ, ਇਹ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਦਾ ਅੰਤਰ ਸਿੱਧ ਹੋ ਸਕਦਾ ਹੈ।

ਹਮੇਸ਼ਾ ਲਾਲ ਅਤੇ ਪੀਲੇ ਝੰਡਿਆਂ ਦੇ ਵਿਚਕਾਰ ਤੈਰੋ।

ਆਸਟ੍ਰੇਲੀਆ ਵਿੱਚ, ਲਾਲ ਅਤੇ ਪੀਲੇ ਝੰਡੇ ਇਹ ਦਰਸਾਉਂਦੇ ਹਨ ਕਿ ਉਹ ਸਥਾਨ ਜੀਵਨ ਬਚਾਉਣ ਵਾਲਿਆਂ ਅਤੇ ਲਾਈਫਗਾਰਡਾਂ ਦੁਆਰਾ ਗਸ਼ਤ/ਨਿਗਰਾਨੀ ਕੀਤਾ ਜਾ ਰਿਹਾ ਹੈ, ਜੋ ਲਾਲ ਅਤੇ ਪੀਲੀਆਂ ਵਰਦੀਆਂ ਪਹਿਨਦੇ ਹਨ। ਹਰ ਦਿਨ, ਲਾਈਫ਼ਸੇਵਰ ਅਤੇ ਲਾਈਫ਼ਗਾਰਡਸ ਬੀਚ 'ਤੇ ਤੈਰਨ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਲੱਭਦੇ ਹਨ, ਖ਼ਤਰੇ ਵਾਲੇ ਸਥਾਨਾਂ ਤੋਂ ਬਚਣ ਲਈ ਜਿਨ੍ਹਾਂ ਵਿੱਚ ਦੁਫਾੜ ਲਹਿਰਾਂ (ਰਿੱਪ ਕਰੰਟ) ਅਤੇ ਚੱਟਾਨਾਂ ਵਰਗੀਆਂ ਚੀਜ਼ਾਂ ਹੁੰਦੀਆਂ ਹਨ। ਲਾਲ ਅਤੇ ਪੀਲੇ ਝੰਡਿਆਂ ਦੇ ਵਿਚਕਾਰ ਤੈਰਨਾ ਸਭ ਤੋਂ ਸੁਰੱਖਿਅਤ ਥਾਂ ਹੁੰਦਾ ਹੈ। ਸਾਰੇ ਬੀਚਾਂ 'ਤੇ ਗਸ਼ਤ ਨਹੀਂ ਕੀਤੀ ਜਾਂਦੀ ਹੈ। ਸਿਰਫ਼ ਲਾਲ ਅਤੇ ਪੀਲੇ ਝੰਡਿਆਂ ਵਾਲੇ ਬੀਚਾਂ 'ਤੇ ਤੈਰਾਕੀ ਕਰੋ। ਯਾਦ ਰੱਖੋ, ਜੇਕਰ ਕੋਈ ਲਾਈਫ਼ਸੇਵਰ ਜਾਂ ਲਾਈਫ਼ਗਾਰਡ ਤੁਹਾਨੂੰ ਨਹੀਂ ਦੇਖ ਸਕਦਾ, ਤਾਂ ਉਹ ਤੁਹਾਡੀ ਮੱਦਦ ਨਹੀਂ ਕਰ ਸਕਣਗੇ।

ਵਧੇਰੇ ਜਾਣਕਾਰੀ ਲਈ ਇੱਥੇ ਜਾਓ: https://lsv.com.au/life-saving-services/

ਹਮੇਸ਼ਾ ਲਾਈਫ਼ ਜੈਕੇਟ ਪਹਿਨੋ

ਕੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਪੈਡਲਕ੍ਰਾਫਟ 'ਤੇ ਹੁੰਦੇ ਹੋ, ਅਤੇ ਬਹੁਤ ਸਾਰੀਆਂ ਸਥਿਤੀਆਂ ਵਿੱਚ ਪਾਵਰ ਵਾਲੇ ਜਹਾਜ਼ਾਂ 'ਤੇ ਹੁੰਦੇ ਹੋ, ਤਾਂ ਤੁਹਾਨੂੰ ਅਤੇ ਤੁਹਾਡੇ ਯਾਤਰੀਆਂ ਨੂੰ ਵਿਕਟੋਰੀਆ ਵਿੱਚ ਹਰ ਸਮੇਂ ਲਾਈਫ਼ ਜੈਕੇਟ ਪਹਿਨਣੀ ਲਾਜ਼ਮੀ ਹੁੰਦੀ ਹੈ। ਜੇਕਰ ਤੁਸੀਂ ਪਾਣੀ ਵਿੱਚ ਡਿੱਗ ਜਾਂਦੇ ਹੋ, ਤਾਂ ਲਾਈਫ਼ ਜੈਕੇਟ ਤੁਹਾਨੂੰ ਤੈਰਦਾ ਰੱਖੇਗੀ ਜਦੋਂ ਤੱਕ ਬਚਾਅ ਟੀਮ ਤੁਹਾਡੇ ਤੱਕ ਨਹੀਂ ਪਹੁੰਚਦੀ ਹੈ। ਅਤੇ ਹਮੇਸ਼ਾ ਆਪਣੇ ਨਾਲ ਇੱਕ ਫ਼ੋਨ ਜਾਂ ਰੇਡੀਓ ਰੱਖੋ ਤਾਂ ਜੋ ਜੇ ਤੁਸੀਂ ਮੁਸ਼ਕਲ ਵਿੱਚ ਹੋਵੋ, ਤਾਂ ਸਹਾਇਤਾ ਲਈ ਸਿਗਨਲ ਭੇਜ ਸਕੋ।

ਵਧੇਰੇ ਜਾਣਕਾਰੀ ਲਈ https://safetransport.vic.gov.au/on-the-water/wear-a-lifejacket/ 'ਤੇ ਜਾਓ।

Updated